ਆਸਟ੍ਰੇਲੀਆ ਦੇ PM ਸਕਾਟ ਮੌਰਿਸਨ ਨੇ ਬਣਾਈ ਅੰਬ ਦੀ ਚਟਨੀ ਤੇ ਸਮੋਸਾ, PM ਮੋਦੀ ਨੂੰ ਦਿੱਤੀ ਦਾਵਤ

By  Shanker Badra June 1st 2020 04:48 PM -- Updated: June 1st 2020 04:52 PM

ਆਸਟ੍ਰੇਲੀਆ ਦੇ PM ਸਕਾਟ ਮੌਰਿਸਨ ਨੇ ਬਣਾਈ ਅੰਬ ਦੀ ਚਟਨੀ ਤੇ ਸਮੋਸਾ, PM ਮੋਦੀ ਨੂੰ ਦਿੱਤੀ ਦਾਵਤ:ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਐਤਵਾਰ ਨੂੰ ਅੰਬ ਦੀ ਚਟਣੀ ਅਤੇ ਆਪਣੇ ਹੱਥਾਂ ਨਾਲਸਮੋਸੇ ਬਣਾਏ ਅਤੇ ਉਹਨਾਂ ਦਾ ਅਨੰਦ ਲਿਆ ਹੈ। ਸਕੌਟ ਮੌਰੀਸਨ ਨੇ ਸਮੋਸੇ ਨੂੰ 'ਸਕਾਮੋਸਾ' ਨਾਂ ਦਿਤਾ। ਇਸ ਮੌਕੇ ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵੀਟ ਕਰਕੇ ਖਾਣ ਲਈ ਦਾਵਤ ਦਿੱਤੀ ਹੈ। ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਕਰ ਲਿਆ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਐਤਵਾਰ ਨੂੰ ਸਮੋਸੇ ਅਤੇ ਅੰਬ ਦੀ ਚਟਨੀ ਦੀ ਤਸਵੀਰ ਸਾਂਝੀ ਕੀਤੀ ਸੀ। ਮੌਰਿਸਨ ਨੇ ਲਿਖਿਆ ਕਿ ਉਹ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਂਝਾ ਕਰਨਾ ਚਾਹੁੰਦੇ ਹਨ। ਮੌਰਿਸਨ ਨੇ ਸਮੋਸੇ ਨੂੰ ਆਪਣੇ ਅਨੁਸਾਰ ‘ਸਕੋਮੋਸਾ’ ਨਾਮ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪੀਐੱਮ ਮੋਦੀ ਦੇ ਨਾਲ ਇਸ ਹਫਤੇ ਉਨ੍ਹਾਂ ਦੀ ਵੀਡਿਓਲਿੰਕ ਰਾਹੀਂ ਬੈਠਕ ਵੀ ਹੋਣ ਵਾਲੀ ਹੈ।

ਇਸ ਤਸਵੀਰ ਨੂੰ ਟਵੀਟ ਕਰਦਿਆਂ ਲਿਖਿਆ ਕਿ ਐਤਵਾਰ ਨੂੰ ਅੰਬ ਦੀ ਚਟਨੀ ਦੇ ਨਾਲ ‘ਸਕੋਮੋਸਾ’, ਅੰਬ ਨੂੰ ਰਗੜਕੇ ਬਣਾਈ ਗਈ ਚਟਨੀ ਦੇ ਨਾਲ। ਪੀਐਮ ਮੋਦੀ ਨੂੰ ਟੈਗ ਕਰਦੇ ਹੋਏ ਮੌਰਿਸਨ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਾਡੀ ਮੁਲਾਕਾਤ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗੀ। ਪ੍ਰਧਾਨ ਮੰਤਰੀ ਮੋਦੀ ਸ਼ਾਕਾਹਾਰੀ ਹਨ। ਮੈਂ ਉਨ੍ਹਾਂ ਨਾਲ ਇਸ ਨੂੰ ਸਾਂਝਾ ਕਰਨਾ ਪਸੰਦ ਕਰਾਂਗਾ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੇ ਇਸ ਸੱਦੇ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸਵੀਕਾਰ ਕਰ ਲਿਆ ਹੈ। ਪੀਐਮ ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ,’ ਕਿ ਹਿੰਦ ਮਹਾਂਸਾਗਰ ਨਾਲ ਜੁੜੇ ਅਤੇ ਸਮੋਸੇ ਨਾਲ ਇੱਕਜੁਟ ਹੋਏ। ਤੁਹਾਡਾ ਸਮੋਸਾ ਸੁਆਦਲਾ ਲੱਗ ਰਿਹਾ ਹੈ। ਇੱਕ ਵਾਰ ਜਦੋਂ ਅਸੀਂ ਕੋਰੋਨਾ ਵਾਇਰਸ ਦੇ ਖਿਲਾਫ ਫੈਸਲਾਕੁੰਨ ਜਿੱਤ ਪ੍ਰਾਪਤ ਕਰ ਲਵਾਂਗੇ ਤਾਂ ਅਸੀਂ ਇਕੱਠੇ ਬੈਠ ਕੇ ਸਮੋਸੇ ਦਾ ਅਨੰਦ ਲਵਾਂਗੇ। 4 ਜੂਨ ਨੂੰ ਵੀਡੀਓ ਕਾਨਫ਼ਰੰਸਿੰਗ ਨੂੰ ਲੈ ਕੇ ਉਤਸ਼ਾਹਿਤ ਹਾਂ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੇ ਵਿਚਕਾਰ ਭਾਰਤ-ਆਸਟ੍ਰੇਲੀਆ ਸਿਖਰ ਸੰਮੇਲਨ 4 ਜੂਨ ਨੂੰ ਹੋਣ ਜਾ ਰਿਹਾ ਹੈ। ਇਸ ਸਮੇਂ ਦੌਰਾਨ ਦੋਵੇਂ ਨੇਤਾ ਵੀਡੀਓਕਾਨਫ਼ਰੰਸਿੰਗ ਰਾਹੀਂ ਆਪਸੀ ਸਬੰਧਾਂ ਨੂੰ ਵਧਾਉਣ ਬਾਰੇ ਗੱਲ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਬੈਠਕ ਵਿਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਪਾਰ, ਰੱਖਿਆ ਅਤੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਬਾਰੇ ਕਈ ਸਮਝੌਤੇ ਹੋ ਸਕਦੇ ਹਨ।

-PTCNews

Related Post