ਪਟਿਆਲਾ ਸ਼ਹਿਰ ਚ ਵਾਪਰੀ ਵੱਡੀ ਵਾਰਦਾਤ , ਸਿਰਫਿਰੇ ਵਿਅਕਤੀ ਨੇ ਕੁਹਾੜੀ ਨਾਲ ਲੋਕਾਂ ਤੇ ਕੀਤਾ ਹਮਲਾ

ਪਟਿਆਲਾ : ਪਟਿਆਲਾ ਦੇ ਅਰਬਨ ਅਸਟੇਟ ਇਲਾਕੇ 'ਚ ਉਸ ਸਮੇਂ ਹਫੜਾ-ਦਫੜੀ ਮੱਚ ਗਈ, ਜਦੋਂ ਇਕ ਸਿਰਫਿਰੇ ਵਿਅਕਤੀ ਨੇ ਕੁਹਾੜੀ ਨਾਲ 6 ਲੋਕਾਂ 'ਤੇ ਹਮਲਾ ਕਰ ਦਿੱਤਾ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ। ਇੰਨਾ ਹੀ ਨਹੀਂ ਉਸ ਨੂੰ ਫੜਨ ਲਈ ਆਈ ਪੁਲਿਸ ਪਾਰਟੀ 'ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ।
[caption id="attachment_527748" align="aligncenter"]
ਪਟਿਆਲਾ ਸ਼ਹਿਰ 'ਚ ਵਾਪਰੀ ਵੱਡੀ ਵਾਰਦਾਤ , ਸਿਰਫਿਰੇ ਵਿਅਕਤੀ ਨੇ ਕੁਹਾੜੀ ਨਾਲ ਲੋਕਾਂ 'ਤੇ ਕੀਤਾ ਹਮਲਾ[/caption]
ਇਸ ਦੌਰਾਨ ਮਾਮਲਾ ਵਿਗੜਦਾ ਵੇਖ ਪੁਲਿਸ ਨੇ ਦੋਸ਼ੀ ਨੂੰ ਰੱਸੀਆਂ ਨਾਲ ਬੰਨ੍ਹ ਕੇ ਕਾਬੂ ਕਰ ਲਿਆ ਅਤੇ ਫਿਰ ਉਸਨੂੰ ਥਾਣੇ ਲੈ ਗਈ ਅਤੇ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ। ਥਾਣਾ ਲਾਹੌਰੀ ਗੇਟ ਮੁਖੀ ਮਹਿਲ ਸਿੰਘ ਨੇ ਦੱਸਿਆ ਕਿ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
[caption id="attachment_527746" align="aligncenter"]
ਪਟਿਆਲਾ ਸ਼ਹਿਰ 'ਚ ਵਾਪਰੀ ਵੱਡੀ ਵਾਰਦਾਤ , ਸਿਰਫਿਰੇ ਵਿਅਕਤੀ ਨੇ ਕੁਹਾੜੀ ਨਾਲ ਲੋਕਾਂ 'ਤੇ ਕੀਤਾ ਹਮਲਾ[/caption]
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅਰਬਨ ਅਸਟੇਟ ਫੇਜ਼- 3 ਗੁਰੂ ਨਾਨਕ ਨਗਰ ਦੇ ਨੇੜੇ ਦੀ ਦੱਸੀ ਜਾ ਰਹੀ ਹੈ। ਓਥੇ ਆਟੋ ਚਾਲਕ ਸੁਖਵਿੰਦਰ ਸਿੰਘ ਦਾ ਆਟੋ ਪਾਰਕਿੰਗ ਨੂੰ ਲੈ ਕੇ ਇਲਾਕੇ ਦੇ ਲੋਕਾਂ ਨਾਲ ਝਗੜਾ ਹੋ ਗਿਆ। ਇਹ ਝਗੜਾ ਇੰਨਾ ਵਧ ਗਿਆ ਕਿ ਉਸਨੇ ਕੁਹਾੜਾ ਚੁੱਕ ਲਿਆ ਅਤੇ ਸਥਾਨਕ ਲੋਕਾਂ 'ਤੇ ਹਮਲਾ ਕਰ ਦਿੱਤਾ।
[caption id="attachment_527747" align="aligncenter"]
ਪਟਿਆਲਾ ਸ਼ਹਿਰ 'ਚ ਵਾਪਰੀ ਵੱਡੀ ਵਾਰਦਾਤ , ਸਿਰਫਿਰੇ ਵਿਅਕਤੀ ਨੇ ਕੁਹਾੜੀ ਨਾਲ ਲੋਕਾਂ 'ਤੇ ਕੀਤਾ ਹਮਲਾ[/caption]
ਇਸ ਮਗਰੋਂ ਉਹ ਪਟਿਆਲਾ-ਚੰਡੀਗੜ੍ਹ ਸੜਕ 'ਤੇ ਪਹੁੰਚਿਆ ਅਤੇ ਉੱਥੋਂ ਲੰਘ ਰਹੇ ਲੋਕਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਵੀ ਤਰ੍ਹਾਂ ਪੁਲਿਸ ਦੇ ਹੱਥ ਨਹੀਂ ਆ ਰਿਹਾ ਸੀ।
[caption id="attachment_527748" align="aligncenter"]
ਪਟਿਆਲਾ ਸ਼ਹਿਰ 'ਚ ਵਾਪਰੀ ਵੱਡੀ ਵਾਰਦਾਤ , ਸਿਰਫਿਰੇ ਵਿਅਕਤੀ ਨੇ ਕੁਹਾੜੀ ਨਾਲ ਲੋਕਾਂ 'ਤੇ ਕੀਤਾ ਹਮਲਾ[/caption]
ਉਸਨੇ ਪੁਲਿਸ ਵਾਲਿਆਂ 'ਤੇ ਕੁਹਾੜੀ ਨਾਲ ਹਮਲਾ ਵੀ ਕੀਤਾ। ਫਿਰ ਉਸ ਨੂੰ ਫੜਨ ਲਈ ਜਾਲ ਵਿਛਾਇਆ ਗਿਆ। ਇੱਕ ਆਦਮੀ ਨੇ ਉਸਨੂੰ ਗੱਲਾਂ ਕਰਨ ਵਿੱਚ ਲਾਇਆ ਅਤੇ ਪੁਲਿਸ ਵਾਲਿਆਂ ਨੇ ਉਸਨੂੰ ਪਿੱਛੇ ਤੋਂ ਫੜ ਲਿਆ ਅਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਵਾਰ -ਵਾਰ ਕਹਿ ਰਿਹਾ ਸੀ ਕਿ ਉਹ ਸਾਰਿਆਂ ਨੂੰ ਮਾਰ ਦੇਵੇਗਾ।
-PTCNews