ਸਵਾਰੀਆਂ ਨਾਲ ਭਰਿਆ ਆਟੋ ਅਵਾਰਾ ਪਸ਼ੂਆਂ ਨਾਲ ਟਕਰਾਇਆ, 2 ਵਿਅਕਤੀਆਂ ਦੀ ਹੋਈ ਮੌਤ

By  PTC NEWS March 4th 2020 01:52 PM

ਫ਼ਿਰੋਜ਼ਪੁਰ : ਪੰਜਾਬ ਭਰ ਵਿੱਚ ਸੜਕਾਂ ਉੱਤੇ ਮੌਤ ਬਣਕੇ ਘੁੰਮ ਰਹੇ ਆਵਾਰਾ ਪਸ਼ੂ ਆਏ ਦਿਨ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਇਸ ਨਾਲ ਲੋਕ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ ਪਰ ਸਰਕਾਰ ਵੱਲੋਂ ਗਊ ਟੈਕਸ ਲਏ ਜਾਣ ਦੇ ਬਾਵਜੂਦ ਇਨ੍ਹਾਂ ਆਵਾਰਾ ਪਸ਼ੂਆਂ ਉੱਤੇ ਲਗਾਮ ਨਹੀਂ ਲਾਈ ਜਾ ਰਹੀ। ਜਿਸ ਕਾਰਨ ਹਰ ਰੋਜ਼ ਅਨੇਕਾਂ ਹਾਦਸੇ ਵਾਪਰਦੇ ਰਹਿੰਦੇ ਹਨ।

Auto Collided Stray Animal । Stray Animal Accident । Punjab News

ਹੁਣ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਪਿੰਡ ਕੜਮਾ ਨੇੜੇ ਬੀਤੀ ਦੇਰ ਰਾਤ ਸੜਕ ’ਤੇ ਘੰਮ ਰਹੇ ਆਵਾਰਾ ਪਸ਼ੂਆਂ ਨਾਲ ਇਕ ਆਟੋ ਦੇ ਟਕਰਾ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਆਟੋ ਰਿਕਸ਼ਾ 'ਚ ਸਵਾਰ 5 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ। ਜਿੱਥੇ 2 ਵਿਅਕਤੀਆਂ ਦੀ ਮੌਤ ਹੋ ਗਈ ਹੈ।

Auto Collided Stray Animal । Stray Animal Accident । Punjab News

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਦਸੇ ’ਚ ਮਰੇ ਗਏ ਦੋ ਵਿਅਕਤੀਆਂ ’ਚੋਂ ਇਕ ਵਿਅਕਤੀ ਬੀ.ਐੱਸ.ਐੱਫ ਦਾ ਜਵਾਨ ਸੀ ਅਤੇ ਦੂਜਾ ਪਿੰਡੂ ਬੇਟੂ ਕਦੀਮ ਦਾ ਰਹਿਣ ਵਾਲਾ ਚਨਨ ਸਿੰਘ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ।

Related Post