ਬਾਬਾ ਫ਼ਰੀਦ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਦੀ ਵੀਲੵਚੇਅਰ ਚੋਂ ਮਿਲਿਆ 315 ਬੋਰ ਦਾ ਪਿਸਤੌਲ

By  Shanker Badra July 11th 2018 07:16 PM -- Updated: July 11th 2018 07:17 PM

ਬਾਬਾ ਫ਼ਰੀਦ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਦੀ ਵੀਲੵਚੇਅਰ ਚੋਂ ਮਿਲਿਆ 315 ਬੋਰ ਦਾ ਪਿਸਤੌਲ:ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ 315 ਬੋਰ ਦਾ ਪਿਸਟਲ ਮਿਲਿਆ ਹੈ।Baba Farid University Medical college Wheelchair 315 bore pistol Foundਜਦੋਂ ਉਤੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀ ਨੇ ਕਿਸੀ ਹੋਰ ਨੂੰ ਵੀਲ੍ਹਚੇਅਰ ਜਾਰੀ ਕੀਤੀ ਤਾਂ ਵੀਲ੍ਹਚੇਅਰ ਖੋਲ੍ਹਦੇ ਹੀ ਉਸ ਵਿੱਚੋਂ 315 ਬੋਰ ਦਾ ਪਿਸਟਲ ਬਰਾਮਦ ਹੋਇਆ।Baba Farid University Medical college Wheelchair 315 bore pistol Foundਜਦੋਂ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਥਾਣਾ ਸਿਟੀ ਦੇ ਐਸਐਚਓ ਗੁਰਦੀਪ ਸਿੰਘ ਪੁਲਿਸ ਪਾਰਟੀ ਸਣੇ ਮੌਕੇ ਤੇ ਪਹੁੰਚ ਗਏ ਅਤੇ ਪਿਸਟਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਉਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਿਕ ਇੱਥੇ ਰੋਜ਼ਾਨਾ ਹੀ ਵੀਲ੍ਹ ਚੇਅਰਾਂ ਜਾਰੀ ਅਤੇ ਜਮ੍ਹਾ ਕੀਤੀਆਂ ਜਾਂਦੀਆਂ ਹਨ।Baba Farid University Medical college Wheelchair 315 bore pistol Foundਮੈਡੀਕਲ ਕਾਲਜ ਵਿੱਚ ਰੋਜ਼ਾਨਾ ਹੀ ਹਜ਼ਾਰਾਂ ਲੋਕਾਂ ਦੀ ਓਪੀਡੀ ਹੁੰਦੀ ਹੈ ਅਤੇ ਹੋਰਨਾਂ ਸੂਬਿਆਂ ਦੇ ਲੋਕ ਵੀ ਇਸ ਹਸਪਤਾਲ ਵਿੱਚ ਇਲਾਜ ਲਈ ਆਉਂਦੇ ਹਨ।ਮੈਡੀਕਲ ਕਾਲਜ ‘ਚ ਪਿਸਟਲ ਮਿਲਣਾ ਬਹੁਤ ਵੱਡੀ ਗੱਲ ਹੈ ਤੇ ਕਾਲਜ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।

-PTCNews

Related Post