ਬੱਬੂ ਮਾਨ ਨੇ ਆਪਣੇ ਨਵੇਂ ਗਾਣੇ ਦੇ ਬੋਲ ਕੀਤੇ ਸਾਂਝੇ, ਤੁਸੀਂ ਵੀ ਸੁਣੋ, (ਵੀਡਿਓ)

By  Jashan A March 18th 2019 08:08 PM -- Updated: March 19th 2019 12:27 PM

ਬੱਬੂ ਮਾਨ ਨੇ ਆਪਣੇ ਨਵੇਂ ਗਾਣੇ ਦੇ ਬੋਲ ਕੀਤੇ ਸਾਂਝੇ, ਤੁਸੀਂ ਵੀ ਸੁਣੋ, (ਵੀਡਿਓ),ਪੰਜਾਬੀ ਗਾਇਕੀ ਦੇ ਉਸਤਾਦ ਆਖੇ ਜਾਣ ਵਾਲੇ ਬੱਬੂ ਮਾਨ ਦੀ ਦੁਨੀਆਂ ਦੀਵਾਨੀ ਹੈ। ਜਿਸ ਦੀ ਇੱਕ ਝਲਕ ਪਾਉਣ ਲਈ ਲੋਕ ਦੂਰੋਂ ਦੂਰੋਂ ਉਹਨਾਂ ਦੇ ਸ਼ੋਅ ਦੇਖਣ ਆਉਂਦੇ ਹਨ। ਵੱਡਾ ਨਾਮ ਬਣ ਚੁੱਕੇ ਬੱਬੂ ਮਾਨ ਦੇ ਲਾਈਵ ਸ਼ੋਅ ਦੀਆਂ ਆਏ ਦਿਨ ਹੀ ਸ਼ੋਸ਼ਲ ਮੀਡੀਆ ‘ਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

babbu maan ਬੱਬੂ ਮਾਨ ਨੇ ਆਪਣੇ ਨਵੇਂ ਗਾਣੇ ਦੇ ਬੋਲ ਕੀਤੇ ਸਾਂਝੇ, ਤੁਸੀਂ ਵੀ ਸੁਣੋ, (ਵੀਡਿਓ)

ਅਜਿਹੀ ਹੀ ਇੱਕ ਹੋਰ ਵੀਡੀਓ ਬੱਬੂ ਮਾਨ ਦੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੇ ਆ ਰਹੇ ਨਵੇਂ ਗਾਣੇ ਦੇ ਬੋਲ ਸੁਣਾ ਰਹੇ ਹਨ।

ਹੋਰ ਪੜ੍ਹੋ: ਕਠੂਆ ਗੈਂਗ ਰੇਪ ਮਾਮਲੇ ‘ਤੇ ਬੋਲੇ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ,ਦਿੱਤਾ ਅਜਿਹਾ ਸੁਨੇਹਾ

babbu maan ਬੱਬੂ ਮਾਨ ਨੇ ਆਪਣੇ ਨਵੇਂ ਗਾਣੇ ਦੇ ਬੋਲ ਕੀਤੇ ਸਾਂਝੇ, ਤੁਸੀਂ ਵੀ ਸੁਣੋ, (ਵੀਡਿਓ)

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ ‘ਵੇ ਤੂੰ ਆਖਦਾ ਕਿਉਂ ਨਹੀਂ, ਸਾਥੋਂ ਕਹਿ ਨਹੀਂ ਹੋਣਾ । ਮਰ ਜਾਣੇ ਤੋਂ ਬਗੈਰ ਰਹਿ ਵੀ ਨਹੀਂ ਹੋਣਾ’ ਬੱਬੂ ਮਾਨ ਦੇ ਇਸ ਗਾਣੇ ਦੀ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ। ਹਾਲਾਂਕਿ ਪੀਟੀਸੀ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ।

ਉਹਨਾਂ ਦੇ ਚਾਹੁੰਣ ਵਾਲਿਆਂ ਵੱਲੋਂ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।ਇਹ ਵੀਡਿਓ ਕਦੋਂ ਦੀ ਹੈ ਇਸ ਦਾ ਕੋਈ ਖੁਲਾਸਾ ਨਹੀਂ ਹੋਇਆ।ਦੱਸ ਦੇਈਏ ਕਿ ਬੱਬੂ ਮਾਨ ਹਮੇਸ਼ਾਂ ਹੀ ਆਪਣੇ ਫੈਨਜ਼ ਲਈ ਵੱਖਰਾ ਕਰਦੇ ਹਨ। ਉਹਨਾਂ ਦੇ ਹਰੇਕ ਸ਼ੋਅ ‘ਚ ਉਹਨਾਂ ਦੇ ਚਾਹੁੰਣ ਵਾਲਿਆਂ ਦੀ ਭੀੜ ਜਮ੍ਹਾ ਹੋ ਜਾਂਦੀ ਹੈ।

-PTc News

Related Post