ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ

By  Jashan A December 14th 2018 07:06 PM

ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ

ਮੁੰਬਈ: ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਅੱਜ ਵਿਆਹ ਦੇ ਬੰਧਨ 'ਚ ਬੱਝ ਗਏ. ਮਿਲੀ ਜਾਣਕਾਰੀ ਮੁਤਾਬਕ ਇਸ ਜੋੜੀ ਦਾ ਲੰਮੇ ਸਮੇਂ ਤੋਂ ਰਿਲੇਸ਼ਨਸ਼ਿਪ ਚੱਲ ਰਿਹਾ ਸੀ, ਜਿਸ ਦੌਰਾਨ ਇਹਨਾਂ ਅੱਜ ਰਜ਼ਿਸਟਰ ਵਿਆਹ ਮੁੰਬਈ 'ਚ ਕਰਵਾਇਆ।

saina nehwal ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ

ਇਸ ਜੋੜੀ ਨੇ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਸ਼ੇਅਰ ਕਰਦਾ ਹੋਏ ਲਿਖਿਆ ਹੈ ਕਿ ਮੇਰੀ ਜ਼ਿੰਦਗੀ ਦੀ ਸਭ ਚੋਂ ਬਿਹਤਰ ਚੋਣ ਹੈ। ਦੱਸ ਦਈਏ ਕਿ 10 ਸਾਲ ਦੇ ਲੰਬੇ ਸਮੇਂ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਨੇ ਇਸ ਸਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਸੀ।

saina nehwal ਸਟਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਪੀ.ਕਸ਼ਯਪ ਬੱਝੇ ਵਿਆਹ ਦੇ ਬੰਧਨ 'ਚ, ਪੜ੍ਹੋ ਖ਼ਬਰ

ਤੁਹਾਨੂੰ ਦੱਸ ਦੇਈ ਕਿ ਕੁਝ ਦਿਨ ਪਹਿਲਾ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਜੋੜੀ ਦਾ ਵਿਆਹ 16 ਦਸੰਬਰ ਨੂੰ ਹੋਣਾ ਹੈ, ਪਰ ਸਾਇਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ 2 ਦਿਨ ਪਹਿਲਾਂ ਹੀ ਐਲਾਨ ਕਰਦੇ ਹੋਏ ਸਾਰਿਆਂ ਨੂੰ ਸਰਪ੍ਰਾਇਜ਼ ਕਰ ਦਿੱਤਾ।ਦੱਸ ਦੇਈਏ ਕਿ ਦੋਵੇਂ ਹੀ ਖੇਡ ਜਗਤ 'ਤੇ ਅਨਮੋਲ ਹੀਰੇ ਹਨ। ਜਿੰਨ੍ਹਾਂ ਨੇ ਬੈਡਮਿੰਟਨ 'ਚ ਭਾਰਤ ਅਨੇਕਾਂ ਹੀ ਮੈਡਲ ਦਿਵਾਏ ਹਨ।

-PTC News

Related Post