ਬਾਦਸ਼ਾਹ ਦਾ ਚੈਂਲੇਂਜ ਗਿੱਪੀ ਗਰੇਵਾਲ ਦੇ ਬੇਟੇ ਲਈ ਬਣਿਆ ਖੱਬੇ ਹੱਥ ਦੀ ਖੇਡ, ਦੇਖੋ ਵੀਡੀਓ

By  Jashan A January 8th 2019 08:33 PM

ਬਾਦਸ਼ਾਹ ਦਾ ਚੈਂਲੇਂਜ ਗਿੱਪੀ ਗਰੇਵਾਲ ਦੇ ਬੇਟੇ ਲਈ ਬਣਿਆ ਖੱਬੇ ਹੱਥ ਦੀ ਖੇਡ, ਦੇਖੋ ਵੀਡੀਓ,ਜਲੰਧਰ: 11 ਜਨਵਰੀ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਦੋ ਦੂਣੀ ਪੰਜ'ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਹੀ ਹੈ। ਕਦੇ ਫਿਲਮ ਆਪਣੇ ਗੀਤਾਂ ਕਾਰਨ ਤੇ ਕਦੇ ਫਿਲਮ ਵਲੋਂ ਸੋਸ਼ਲ ਮੀਡੀਆ 'ਤੇ ਦਿੱਤੇ ਗਏ ਚੈਲੇਂਜਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

gippy grewal son ਬਾਦਸ਼ਾਹ ਦਾ ਚੈਂਲੇਂਜ ਗਿੱਪੀ ਗਰੇਵਾਲ ਦੇ ਬੇਟੇ ਲਈ ਬਣਿਆ ਖੱਬੇ ਹੱਥ ਦੀ ਖੇਡ, ਦੇਖੋ ਵੀਡੀਓ

ਦਰਅਸਲ ਅੰਮ੍ਰਿਤ ਮਾਨ ਤੇ ਬਾਦਸ਼ਾਹ ਵਲੋਂ ਲੋਕਾਂ ਨੂੰ ਦਿੱਤਾ ਗਿਆ ਚੈਲੇਂਜ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਚੈਲੇਂਜ ਦੇ ਪੂਰੇ ਹੁੰਦੇ ਹੀ ਇਸ ਚੈਲੇਂਜ ਨੂੰ ਅੱਗੇ ਕਿਸੇ ਹੋਰ ਨੂੰ ਦੇ ਦਿੱਤਾ ਜਾਂਦਾ ਹੈ।

gippy grewal son ਬਾਦਸ਼ਾਹ ਦਾ ਚੈਂਲੇਂਜ ਗਿੱਪੀ ਗਰੇਵਾਲ ਦੇ ਬੇਟੇ ਲਈ ਬਣਿਆ ਖੱਬੇ ਹੱਥ ਦੀ ਖੇਡ, ਦੇਖੋ ਵੀਡੀਓ

ਇਹ ਚੈਲੇਂਜ ਇਸ ਫਿਲਮ ਨੂੰ ਪ੍ਰੋਡਿਊਸ ਕਰਨ ਵਾਲੇ ਤੇ ਨਾਮਵਰ ਰੈਪਰ ਬਾਦਸ਼ਾਹ ਨੇ ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਨੂੰ ਵੀ ਦਿੱਤਾ ਸੀ। ਪਰ ਇਸ ਚੈਲੇਂਜ ਨੂੰ ਗਿੱਪੀ ਗਰੇਵਾਲ ਨੇ ਨਹੀਂ ਸਗੋਂ ਉਹਨਾਂ ਦੇ ਛੋਟੇ ਬੇਟੇ ਨੇ ਪੂਰਾ ਕੀਤਾ। ਜਿਸ ਦੀ ਵੀਡੀਓ ਇੰਸਟਾਗ੍ਰਾਮ 'ਤੇ ਖੂਬ ਵਿਰਲਾ ਹੋ ਰਹੀ ਹੈ।

gippy grewal son ਬਾਦਸ਼ਾਹ ਦਾ ਚੈਂਲੇਂਜ ਗਿੱਪੀ ਗਰੇਵਾਲ ਦੇ ਬੇਟੇ ਲਈ ਬਣਿਆ ਖੱਬੇ ਹੱਥ ਦੀ ਖੇਡ, ਦੇਖੋ ਵੀਡੀਓ

ਜਿਸ 'ਚ ਉਨ੍ਹਾਂ ਦਾ ਬੇਟਾ ਬੋਲ ਰਿਹਾ ਹੈ, ''ਬਾਦਸ਼ਾਹ ਚਾਚੂ ਤੇ ਜੈਜ਼ੀ ਬੀ ਨੇ ਇਕ ਚੈਲੇਂਜ ਮੇਰੇ ਪਾਪਾ ਨੂੰ ਦਿੱਤਾ, ਜਿਸ ਨੂੰ ਉਹ ਨਹੀਂ ਸਗੋਂ ਮੈਂ ਪੂਰਾ ਕਰ ਰਿਹਾ ਹਾਂ।'' ਇਸ ਤੋਂ ਬਾਅਦ ਉਸ ਨੇ ਝਟਪੱਟ 'ਚ ਇਹ ਚੈਲੇਂਜ ਪੂਰਾ ਕਰ ਦਿੱਤਾ ਹੈ।

-PTC News

Related Post