ਬਲਬੀਰ ਸਿੰਘ ਸਿੱਧੂ ਨੇ ਡਾਇਲ 108 ਐਂਬੂਲੈਂਸ ਦੀ ਸੁਵਿਧਾ ਪ੍ਰਦਾਨ ਕਰਨ 'ਚ ਕੁਤਾਹੀ ਕਰਨ ਵਾਲੇ 2 ਐਮਰਜੈਂਸੀ ਰਿਸਪਾਂਸ ਅਧਿਕਾਰੀਆਂ ਤੇ ਕਲੱਸਟਰ ਲੀਡਰ ਦੀ ਮੁਅੱਤਲੀ ਦੇ ਦਿੱਤੇ ਹੁਕਮ

By  Jashan A September 26th 2019 05:07 PM

ਬਲਬੀਰ ਸਿੰਘ ਸਿੱਧੂ ਨੇ ਡਾਇਲ 108 ਐਂਬੂਲੈਂਸ ਦੀ ਸੁਵਿਧਾ ਪ੍ਰਦਾਨ ਕਰਨ 'ਚ ਕੁਤਾਹੀ ਕਰਨ ਵਾਲੇ 2 ਐਮਰਜੈਂਸੀ ਰਿਸਪਾਂਸ ਅਧਿਕਾਰੀਆਂ ਤੇ ਕਲੱਸਟਰ ਲੀਡਰ ਦੀ ਮੁਅੱਤਲੀ ਦੇ ਦਿੱਤੇ ਹੁਕਮ,ਚੰਡੀਗੜ੍ਹ : ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਆਡੀਓ ਕਲਿੱਪਾਂ ਜਿਸ ਵਿੱਚ ਐਮਰਜੈਂਸੀ ਕਾਲ 'ਤੇ ਐਂਬੂਲੈਂਸ ਦੀ ਸੁਵਿਧਾ ਪ੍ਰਦਾਨ ਕਰਨ ਵਿੱਚ ਕਰਮਚਾਰੀਆਂ ਦੀ ਕੁਤਾਹੀ ਸਾਹਮਣੇ ਆਈ ਹੈ, ਦਾ ਸਖ਼ਤ ਨੋਟਿਸ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ 2 ਐਮਰਜੈਂਸੀ ਰਿਸਪਾਂਸ ਅਧਿਕਾਰੀਆਂ ਤੇ ਇਕ ਕਲੱਸਟਰ ਲੀਡਰ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਕਿਸੇ ਵਿਅਕਤੀ ਨੇ ਦੁਰਘਟਨਾ ਵਿੱਚ ਜਖ਼ਮੀ ਮਰੀਜ਼ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਰੈਫਰ ਕਰਨ ਲਈ 108 ਨੰਬਰ 'ਤੇ ਕਾਲ ਕਰਕੇ ਐਂਬੂਲੈਂਸ ਪ੍ਰਦਾਨ ਕਰਨ ਲਈ ਕਿਹਾ ਪਰ ਹਸਪਤਾਲ ਨੂੰ ਐਂਬੂਲੈਂਸ ਪ੍ਰਦਾਨ ਕਰਨ ਦੀ ਬਜਾਏ ਐਮਰਜੈਂਸੀ ਰਿਸਪਾਂਸ ਅਧਿਕਾਰੀਆਂ (ਈ.ਆਰ.ਓ.) ਨੇ ਕਾਲ ਕਰਨ ਵਾਲੇ ਵਿਅਕਤੀ ਅਤੇ ਹਸਪਤਾਲ ਦੇ ਸਟਾਫ਼ ਨੂੰ ਵਾਰ-ਵਾਰ ਆਈ.ਪੀ.ਆਰ. ਅਤੇ ਰੈਫਰ ਨੰਬਰ ਦੱਸਣ ਲਈ ਕਿਹਾ ਅਤੇ ਰੈਫਰ ਨੰਬਰ ਦੱਸਣ ਦੇ ਬਾਵਜੂਦ ਵੀ ਹਸਪਤਾਲ ਵਿਖੇ ਐਂਬੂਲੈਂਸ ਭੇਜਣ ਨੂੰ ਮਨਾ ਕਰ ਦਿੱਤਾ।

ਹੋਰ ਪੜ੍ਹੋ: ਸੰਗਰੂਰ 'ਚ ਨਵਜੋਤ ਸਿੰਘ ਸਿੱਧੂ ਨੇ ਕੋਮੀ ਝੰਡਾ ਲਹਿਰਾਇਆ

ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਡਾਇਲ 108 ਐਂਬੂਲੈਂਸ ਦੇ ਹੈੱਡਕੁਆਟਰ ਵਿੱਚ ਤੈਨਾਤ 2 ਈ.ਆਰ.ਓਜ਼ ਤੇ ਇਕ ਕਲੱਸਟਰ ਲੀਡਰ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਕਾਰਵਾਈ ਅਧੀਨ ਹੈ।

ਬਲਬੀਰ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਉਨ੍ਹਾਂ ਵੱਲੋਂ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਵੀ ਪ੍ਰੋਟੋਕੋਲ ਵਿੱਚ ਬਦਲਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਐਮਰਜੈਂਸੀ ਮਾਮਲਿਆਂ ਜਿਵੇਂ ਸੜਕ ਹਾਦਸਿਆਂ, ਨਵ-ਜਾਤ ਸ਼ਿਸ਼ੂ ਦੀ ਸੰਭਾਲ ਸਬੰਧੀ ਐਮਰਜੈਂਸੀ, ਮਾਤਰਤਵ ਸਬੰਧੀ ਐਮਰਜੈਂਸੀ ਆਦਿ ਨੂੰ ਤਰਜੀਹ ਦੇਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਭਰ ਦੇ ਨਾਗਰਿਕਾਂ ਨੂੰ ਐਮਰਜੈਂਸੀ ਰਿਸਪਾਂਸ ਸੇਵਾਵਾਂ ਮੁਫ਼ਤ ਮੁਹੱਈਆ ਕਰਵਾ ਰਹੀ ਹੈ।

ਉਨ੍ਹਾਂ ਅੱਗੇ ਦੱÎਸਿਆ ਕਿ ਅਥਾਰਟੀਆਂ ਨੂੰ ਐਮਰਜੈਂਸੀ ਕੇਸਾਂ ਲਈ ਐਂਬੂਲੈਂਸ ਸੇਵਾਵਾਂ ਸ਼ਹਿਰੀ ਖੇਤਰਾਂ ਵਿੱਚ 20 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 30 ਮਿੰਟ ਅੰਦਰ ਪਹੁੰਚਾਉਣ ਦੇ ਨਿਰਦੇਸ਼ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱÎਸਿਆ ਕਿ ਐਂਬੂਲੈਸਾਂ 'ਤੇ ਜੀ.ਪੀ.ਆਰ.ਐਸ. ਨਾਲ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਡਾਟਾ ਸੈਂਟਰ ਅਤੇ ਕਾਲ ਸੈਂਟਰ ਦੀ ਸਹੂਲਤ ਵਾਲਾ ਕੰਟਰੋਲ ਸਟੇਸ਼ਨ ਸਥਾਪਤ ਕੀਤਾ ਗਿਆ ਹੈ। ਮੌਜੂਦਾ ਸਮੇਂ ਸੂਬੇ ਵਿੱਚ 242 ਐਂਬੂਲੈਂਸਾਂ ਹਨ।

ਮੰਤਰੀ ਨੇ ਦੱÎਸਿਆ ਕਿ ਐਮਰਜੈਂਸੀ ਰਿਸਪਾਂਸ ਸੈਂਟਰਾਂ ਜ਼ਰੀਏ ਐਂਬੂਲੈਂਸ ਸੇਵਾਵਾਂ ਤਿੰਨ ਸ਼ਿਫ਼ਟਾਂ ਵਿੱਚ 24 ਘੰਟੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਸੂਬੇ ਵਿੱਚ ਐਂਬੂਲੈਂਸ ਸੇਵਾਵਾਂ ਕਿਸੇ ਵੀ ਜਗ੍ਹਾ ਤੋਂ ਲੈਂਡਲਾਈਨ ਜਾਂ ਮੋਬਾਇਲ ਫੋਨ 'ਤੇ 108 ਡਾਇਲ ਕਰਕੇ ਲਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱÎਸਿਆ ਕਿ ਇਹ ਐਂਬੂਲੈਂਸਾਂ ਹਾਦਸੇ ਅਤੇ ਹੋਰ ਐਮਰਜੈਂਸੀ ਵਾਲੇ ਕੇਸਾਂ ਨੂੰ ਨਾਮਜ਼ਦ ਸਿਹਤ ਸੰਸਥਾਵਾਂ ਵਿੱਚ ਸ਼ਿਫ਼ਟ ਕਰਦੀਆਂ ਹਨ। ਇਹ ਐਂਬੂਲੈਂਸਾਂ ਐਮਰਜੈਂਸੀ ਮੈਡੀਕਲ ਉਪਕਰਣਾਂ ਨਾਲ ਲੈਸ ਹਨ।

-PTC News

Related Post