ਬਲੋਚਿਸਤਾਨ : ਕਵੇਟਾ ਸਥਿਤ ਮਸਜਿਦ 'ਚ ਹੋਇਆ ਧਮਾਕਾ, 15 ਦੀ ਮੌਤ, 20 ਜ਼ਖਮੀ

By  Shanker Badra January 11th 2020 04:03 PM

ਬਲੋਚਿਸਤਾਨ : ਕਵੇਟਾ ਸਥਿਤ ਮਸਜਿਦ 'ਚ ਹੋਇਆ ਧਮਾਕਾ, 15 ਦੀ ਮੌਤ, 20 ਜ਼ਖਮੀ:ਕਵੇਟਾ : ਬਲੋਚਿਸਤਾਨ ਦੇ ਸ਼ਹਿਰ ਕਵੇਟਾ ਦੇ ਗੌਸਾਬਾਦ ਇਲਾਕੇ 'ਚ ਸ਼ੁੱਕਰਵਾਰ ਨੂੰ ਇੱਕ ਮਸਜਿਦ ਅੰਦਰ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ ਇੱਕ ਪੁਲਿਸ ਅਧਿਕਾਰੀ ਸਮੇਤ 15 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਲੋਕ ਜ਼ਖਮੀ ਹੋਏ ਹਨ। ਇਸ ਧਮਾਕੇ 'ਚ ਮਾਰੇ ਗਏ ਪੁਲਿਸ ਮੁਲਾਜ਼ਮ ਦੀ ਪਛਾਣ ਉਪ ਪੁਲਿਸ ਮੁਖੀ ਹਾਜ਼ੀ ਅਮਾਨੁੱਲਾਹ ਵਜੋਂ ਹੋਈ ਹੈ ਅਤੇ ਬਾਕੀ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।

Balochistan Mosque Blast 15 Persons Including Police Officer killed ਬਲੋਚਿਸਤਾਨ : ਕਵੇਟਾ ਸਥਿਤ ਮਸਜਿਦ 'ਚ ਹੋਇਆ ਧਮਾਕਾ, 15 ਦੀ ਮੌਤ, 20 ਜ਼ਖਮੀ

ਇਸ ਦੌਰਾਨ ਬਲੋਚਿਸਤਾਨ ਦੇ ਆਈ.ਜੀ. ਪੁਲਿਸ ਅਮਜ਼ਦ ਭੱਟ ਨੇ ਦੱਸਿਆ ਕਿ ਮਗਰਿਬ ਦੀ ਨਮਾਜ਼ ਤੋਂ ਬਾਅਦ ਇਹ ਧਮਾਕਾਮਸਜਿਦ 'ਚ ਹੋਇਆ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਜੇ. ਕਮਾਲ ਖਾਨ ਨੇ ਇਸ ਧਮਾਕੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਪੁਲਿਸ ਨੂੰ ਘਟਨਾ ਸਬੰਧੀ ਜਾਂਚ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ।

Balochistan Mosque Blast 15 Persons Including Police Officer killed ਬਲੋਚਿਸਤਾਨ : ਕਵੇਟਾ ਸਥਿਤ ਮਸਜਿਦ 'ਚ ਹੋਇਆ ਧਮਾਕਾ, 15 ਦੀ ਮੌਤ, 20 ਜ਼ਖਮੀ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਮੰਗਲਵਾਰ ਨੂੰ ਇੱਥੇ ਫਰੰਟੀਅਰ ਕੋਰਪਸ ਸੁਰੱਖਿਆ ਬਲ ਦੀ ਗੱਡੀ ਨੇੜੇ ਖੜ੍ਹੇ ਮੋਟਰਸਾਈਕਲ 'ਚ ਧਮਾਕਾ ਹੋਇਆ ਸੀ। ਇਸ 'ਚ ਦੋ ਲੋਕਾਂ ਦੀ ਮੌਤ ਹੋਈ ਸੀ ਅਤੇ 14 ਜ਼ਖਮੀ ਹੋਏ ਸਨ।

-PTCNews

Related Post