ਬੰਗਾ 'ਚ ਪੈਟਰੋਲ ਪੰਪ 'ਤੇ ਲੁਟੇਰਿਆਂ ਨੇ ਚਲਾਈ ਗੋਲੀ,ਇੱਕ ਗੰਭੀਰ ਜ਼ਖ਼ਮੀ

By  Shanker Badra June 29th 2018 12:15 PM -- Updated: June 29th 2018 12:34 PM

ਬੰਗਾ 'ਚ ਪੈਟਰੋਲ ਪੰਪ 'ਤੇ ਲੁਟੇਰਿਆਂ ਨੇ ਚਲਾਈ ਗੋਲੀ,ਇੱਕ ਗੰਭੀਰ ਜ਼ਖ਼ਮੀ:ਬੰਗਾ-ਫਗਵਾੜਾ ਮੁੱਖ ਮਾਰਗ 'ਤੇ ਰਾਏ ਪੈਟਰੋਲ ਪੰਪ 'ਤੇ ਨਕਦੀ ਜਮ੍ਹਾ ਕਰਾਉਣ ਜਾ ਰਹੇ ਕਰਿੰਦੇ 'ਤੇ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ।Banga-Phagwara Highway petrol pump on Rolled shot,one serious injuryਦੱਸਿਆ ਜਾਂਦਾ ਹੈ ਕਿ ਪੰਪ ਦਾ ਮੁਲਾਜਮ ਕੈਸ਼ ਜਮ੍ਹਾ ਕਰਵਾਉਣ ਲਈ ਬੈਂਕ ਜਾ ਰਿਹਾ ਸੀ।ਲੁਟੇਰਿਆਂ ਨੇ ਕੈਸ਼ ਲੁੱਟਣ ਦੀ ਨੀਅਤ ਨਾਲ ਕਰੇਂਦੇ ਦੇ ਲੱਤ ਵਿੱਚ ਗੋਲੀ ਮਾਰੀ,ਜਿਸ ਕਾਰਨ ਇੱਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਡਿੱਗਣ ਕਾਰਨ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।Banga-Phagwara Highway petrol pump on Rolled shot,one serious injuryਉੱਥੇ ਹੀ ਜ਼ਖ਼ਮੀ ਨੌਜਵਾਨ ਨੂੰ ਇਲਜ਼ ਲਈ ਬੰਗਾ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਅਤੇ ਡਾਕਟਰਾਂ ਵਲੋਂ ਜ਼ਖ਼ਮੀ ਨੌਜਵਾਨ ਨੂੰ ਲੁਧਿਆਣੇ ਰੈਫਰ ਕਰ ਦਿੱਤਾ।Banga-Phagwara Highway petrol pump on Rolled shot,one serious injuryਦੱਸਿਆ ਜਾਂਦਾ ਹੈ ਕਿ ਹਮਲਾਵਰ ਨੇ 7.5 ਮਾਓਜ਼ਰ ਨਾਲ ਗੋਲੀ ਚਲਾਈ ਹੈ।ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਘਟਨਾ ਸਥਾਨ ਤੋਂ ਇੱਕ ਜਿੰਦਾ ਰੋਂਦ ਬਰਾਮਦ ਕੀਤਾ ਹੈ।

-PTCNews

Related Post