ਜਲੰਧਰ ਦੇ ਸੰਤੋਖਪੁਰਾ 'ਚ ਫੈਕਟਰੀ 'ਚ ਵੜਿਆ ਬਾਰਾਂ ਸਿੰਗਾ , ਲੋਕਾਂ 'ਚ ਮਚੀ ਹਲਚਲ

By  Shanker Badra November 23rd 2020 02:21 PM -- Updated: November 23rd 2020 02:23 PM

ਜਲੰਧਰ ਦੇ ਸੰਤੋਖਪੁਰਾ 'ਚ ਫੈਕਟਰੀ 'ਚ ਵੜਿਆ ਬਾਰਾਂ ਸਿੰਗਾ , ਲੋਕਾਂ 'ਚ ਮਚੀ ਹਲਚਲ:ਜਲੰਧਰ : ਜਲੰਧਰ ਦੇ ਸੰਤੋਖਪੁਰਾ ਵਿਖੇ ਇਕ ਫੈਕਟਰੀ 'ਚ ਬਾਰਾਂ ਸਿੰਗਾ ਵੜ ਗਿਆ ਹੈ। ਜਦੋਂ ਇਸ ਦੀ ਸੂਚਨਾ ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਇਸ ਸਾਂਬਰ ਨੂੰ ਫੜਨ ਨੂੰ ਉਨ੍ਹਾਂ ਨੂੰ ਭਾਰੀ ਮਸ਼ੱਕਤ ਕਰਨੀ ਪਈ।ਇਸ ਉਪਰੰਤ ਇਸ ਨੂੰ ਹਿਮਾਚਲ ਦੇ ਜੰਗਲਾਂ ਚ ਛੱਡ ਦਿੱਤਾ ਜਾਵੇਗਾ।

Barasingha factory in Santokhpura, Jalandhar , Forest department took control ਜਲੰਧਰ ਦੇ ਸੰਤੋਖਪੁਰਾ 'ਚ ਫੈਕਟਰੀ 'ਚ ਵੜਿਆ ਬਾਰਾਂ ਸਿੰਗਾ , ਲੋਕਾਂ 'ਚ ਮਚੀ ਹਲਚਲ

ਇਹ ਵੀ ਪੜ੍ਹੋ  :ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ

ਸੋਮਵਾਰ ਸਵੇਰੇ ਬਾਰਾਂ ਸਿੰਗਾ ਲੰਮਾ ਪਿੰਡ, ਸੰਤੋਖਪੁਰਾ ਤੇ ਪ੍ਰਿਥਵੀ ਨਗਰ ਇਲਾਕੇ 'ਚ ਦੇਖਿਆ ਗਿਆ ਸੀ। ਜਿਸ ਤੋਂ ਬਾਅਦ ਇਲਾਕਾ ਵਾਸੀਆਂ 'ਚ ਭਾਜੜ ਮਚ ਗਈ। ਲੋਕਾਂ ਨੇ ਸੂਚਨਾ ਪੁਲਿਸ ਤੇ ਜੰਗਲਾਤ ਵਿਭਾਗ ਨੂੰ ਦਿੱਤੀ। ਇਸ ਮੌਕੇ 'ਤੇ ਜੰਗਲਾਤ ਵਿਭਾਗ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਟੀਮ ਦੇ ਨਾਲ ਪਹੁੰਚੇ।

Barasingha factory in Santokhpura, Jalandhar , Forest department took control ਜਲੰਧਰ ਦੇ ਸੰਤੋਖਪੁਰਾ 'ਚ ਫੈਕਟਰੀ 'ਚ ਵੜਿਆ ਬਾਰਾਂ ਸਿੰਗਾ , ਲੋਕਾਂ 'ਚ ਮਚੀ ਹਲਚਲ

ਬਾਰਾਂ ਸਿੰਗਾ ਨੇ ਜੰਗਲਾਤ ਵਿਭਾਗ ਦੀ ਟੀਮ ਤੇ ਇਲਾਕਾ ਵਾਸੀਆਂ ਨੂੰ ਕਾਫੀ ਭਜਾਇਆ ਤੇ ਇਕ ਫੈਕਟਰੀ 'ਚ ਵੜ ਗਿਆ। ਇਸ ਦੌਰਾਨ ਟੀਮ ਨੇ ਜਾਲ ਵਿਛਾ ਕੇ ਕਰੀਬ ਤਿੰਨ ਘੰਟੇ ਕੜੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਹੈ। ਇਸ ਦੌਰਾਨ ਸਾਂਬਰ ਨੂੰ ਗੱਡੀ 'ਚ ਪਾ ਕੇ ਹੁਸ਼ਿਆਰਪੁਰ ਨਾਲ ਲੱਗਦੇ ਜੰਗਲ 'ਚ ਛੱਡਣ ਲਈ ਭੇਜ ਦਿੱਤਾ।

Barasingha factory in Santokhpura, Jalandhar , Forest department took control ਜਲੰਧਰ ਦੇ ਸੰਤੋਖਪੁਰਾ 'ਚ ਫੈਕਟਰੀ 'ਚ ਵੜਿਆ ਬਾਰਾਂ ਸਿੰਗਾ , ਲੋਕਾਂ 'ਚ ਮਚੀ ਹਲਚਲ

ਦੱਸ ਦੇਈਏ ਕਿ ਇਸ ਤੋਂ ਕਈ ਦਿਨ ਪਹਿਲਾਂ ਸ਼ਹਿਰ 'ਚ ਬਾਰਾਂ ਸਿੰਗਾਵੜਿਆ ਸੀ ਪਰ ਉਹ ਫੜਿਆ ਨਹੀਂ ਗਿਆ ਸੀ ਤੇ ਰਾਤ ਨੂੰ ਸੁੱਚੀ ਪਿੰਡ ਤੋਂ ਖ਼ੁਦ ਹੀ ਭੱਜ ਗਿਆ ਸੀ। ਟੀਮ ਨੇ ਖੇਤਰ ਦੀ ਕਾਫ਼ੀ ਭਾਲ ਕੀਤੀ ਪਰ ਬਰਾਸਿਘਾਂ ਉਥੇ ਨਹੀਂ ਮਿਲਿਆ।

-PTCNews

Related Post