ਉਤਰਾਖੰਡ : ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਬੇਟੇ ਅੰਕੁਰ ਪਾਂਡੇ ਦੀ ਸੜਕ ਹਾਦਸੇ 'ਚ ਹੋਈ ਮੌਤ

By  Shanker Badra June 26th 2019 03:35 PM

ਉਤਰਾਖੰਡ : ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਬੇਟੇ ਅੰਕੁਰ ਪਾਂਡੇ ਦੀ ਸੜਕ ਹਾਦਸੇ 'ਚ ਹੋਈ ਮੌਤ:ਬਰੇਲੀ : ਉੱਤਰਾਖੰਡ ਦੇ ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਬੇਟੇ ਅੰਕੁਰ ਪਾਂਡੇ ਦੀ ਅੱਜ ਸੜਕ ਹਾਦਸੇ 'ਚ ਮੌਤ ਹੋ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਅੰਕੁਰ ਪਾਂਡੇ ਦੋਸਤ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਗੋਰਖਪੁਰ ਜਾ ਰਹੇ ਸਨ।ਇਸ ਹਾਦਸੇ ਵਿਚ ਗੋਰਖਪੁਰ ਵਾਸੀ ਵਿਆਹ ਵਾਲੇ ਲੜਕੇ ਦੇ ਭਾਈ ਦੀ ਵੀ ਮੌਤ ਹੋ ਗਈ।

Bareilly: Uttarakhand Minister Arvind Pandey son Ankur Pandey died In Accident
ਉਤਰਾਖੰਡ : ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਬੇਟੇ ਅੰਕੁਰ ਪਾਂਡੇ ਦੀ ਸੜਕ ਹਾਦਸੇ 'ਚ ਹੋਈ ਮੌਤ

ਜਾਣਕਾਰੀ ਅਨੁਸਾਰ ਅੰਕੁਰ ਪਾਂਡੇ ਗੋਰਖਪੁਰ ਆਪਣੇ ਦੋਸਤ ਦੇ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਜਾ ਰਿਹਾ ਸੀ। ਇਸ ਦੌਰਾਨ ਬਰੇਲੀ ਕੋਲ ਅੱਜ ਸਵੇਰੇ 3 ਵਜੇ ਉਨ੍ਹਾਂ ਦੀ ਕਾਰ ਟਰੱਕ ਨਾਲ ਟਕਰਾ ਗਈ।ਇਸ ਹਾਦਸੇ ਵਿਚ ਅੰਕੁਰ ਗੰਭੀਰ ਤੌਰ ਉਤੇ ਜ਼ਖਮੀ ਹੋ ਗਏ।ਇਸ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ , ਜਿਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ।

Bareilly: Uttarakhand Minister Arvind Pandey son Ankur Pandey died In Accident
ਉਤਰਾਖੰਡ : ਸਿੱਖਿਆ ਮੰਤਰੀ ਅਰਵਿੰਦ ਪਾਂਡੇ ਦੇ ਬੇਟੇ ਅੰਕੁਰ ਪਾਂਡੇ ਦੀ ਸੜਕ ਹਾਦਸੇ 'ਚ ਹੋਈ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਰੈਪਟਨ ‘ਚ ਪੰਜਾਬੀ ਵਿਦਿਆਰਥਣ ਦੀ ਪਾਣੀ ‘ਚ ਡੁੱਬਣ ਕਾਰਨ ਹੋਈ ਮੌਤ , ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ

ਉੱਥੇ ਹੀ ਅੰਕੁਰ ਪਾਂਡੇ ਦੀ ਕਾਰ 'ਚ ਸਵਾਰ ਪਿੰਕੂ ਯਾਦਵ ਵੀ ਕੋਮਾ 'ਚ ਹੈ।ਉਹ ਬਰੇਲੀ ਦੇ ਇਕ ਹਸਪਤਾਲ 'ਚ ਦਾਖ਼ਲ ਹੈ। ਅੰਕੁਰ ਦੀ ਲਾਸ਼ ਨੂੰ ਉਨ੍ਹਾਂ ਦੇ ਨਿਵਾਸ ਵਿਖੇ ਗੁਲਰਭੋਜ ਲਿਆਂਦਾ ਗਿਆ ਹੈ।ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਤਿਰਵੇਂਦਰ ਸਿੰਘ ਰਾਵਤ ਨੇ ਟਵੀਟ ਕਰ ਕੇ ਦੁੱਖ ਪ੍ਰਗਟ ਕੀਤਾ ਹੈ।

-PTCNews

Related Post