ਇੱਕ ਪ੍ਰਾਇਵੇਟ ਕਲੀਨਿਕ 'ਚ ਹੁੰਦਾ ਸੀ ਇਹ ਗੈਰਕਾਨੂੰਨੀ ਕੰਮ ,ਹੈਲਥ ਵਿਭਾਗ ਨੇ ਮਾਰਿਆ ਛਾਪਾ

By  Shanker Badra October 24th 2018 06:42 PM

ਇੱਕ ਪ੍ਰਾਇਵੇਟ ਕਲੀਨਿਕ 'ਚ ਹੁੰਦਾ ਸੀ ਇਹ ਗੈਰਕਾਨੂੰਨੀ ਕੰਮ ,ਹੈਲਥ ਵਿਭਾਗ ਨੇ ਮਾਰਿਆ ਛਾਪਾ:ਬਰਨਾਲਾ ਦੇ ਪਿੰਡ ਢਿਲਵਾਂ ਵਿੱਚ ਇੱਕ ਪ੍ਰਾਇਵੇਟ ਕਲੀਨਿਕ ਉੱਤੇ ਹੈਲਥ ਵਿਭਾਗ ਪਟਿਆਲਾ ਦੇ ਅਧਿਕਾਰੀਆਂ ਵੱਲੋਂ ਛਾਪਾ ਮਾਰ ਕੇ ਗੈਰ ਕਾਨੂੰਨੀ ਢੰਗ ਨਾਲ ਲਿੰਗ ਨਿਰਧਾਰਤ ਟੈਸਟ ਕਰਨ ਵਾਲਿਆਂ ਦਾ ਪਰਦਾਫਾਸ ਕੀਤਾ ਹੈ।ਇਸ ਛਾਪੇ ਦੌਰਾਨ ਇਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਜਾਣਕਾਰੀ ਅਨੁਸਾਰ ਪਿੰਡ ਢਿਲਵਾਂ ਵਿੱਚ ਇੱਕ ਪ੍ਰਾਇਵੇਟ ਕੋਠੀ 'ਚ ਗੈਰ ਕਾਨੂੰਨੀ ਢੰਗ ਨਾਲ ਕਲੀਨਿਕ ਚੱਲ ਰਿਹਾ ਸੀ।

ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਸੂਚਨਾ ਦੇ ਆਧਾਰ 'ਤੇ ਇੱਕ ਮਰੀਜ਼ ਔਰਤ ਦੀ ਮਦਦ ਨਾਲ ਇਥੇ ਛਾਪਾ ਮਾਰਿਆ ਗਿਆ।ਇਸ ਮੌਕੇ ਉਪਰੋਂ ਇੱਕ ਵਿਅਕਤੀ ਨੂੰ ਟੈਸਟ ਕਰਦੇ ਰੰਗੇ ਹੱਥੀ ਕਾਬੂ ਕੀਤਾ ਗਿਆ।ਉਹਨਾਂ ਦੱਸਿਆ ਕਿ ਉਕਤ ਕਲੀਨਿਕ ਦੇ ਵਿੱਚ ਲਿੰਗ ਨਿਰਧਾਰਤ ਟੈਸਟ ਕਰਵਾਉਣ ਲਈ 10,000 ਰੁਪਏ ਲਏ ਜਾਂਦੇ ਸਨ।ਉਹਨਾਂ ਦੱਸਿਆ ਕਿ ਡਰਗ ਇੰਸਪੈਕਟਰ ਨੂੰ ਵੀ ਇੱਥੇ ਦਵਾਈਆਂ ਦੀ ਜਾਂਚ ਲਈ ਬੁਲਾਇਆ ਗਿਆ ਹੈ।

ਜਿਕਰਯੋਗ ਹੈ ਕਿ ਇਸ ਕਲੀਨਿਕ ਦੇ ਮਾਲਕ ਡਾਕਟਰ ਦੀ ਮੌਤ ਨੂੰ ਕਈ ਸਾਲ ਪਹਿਲਾ ਹੋ ਚੁੱਕੀ ਹੈ,ਜਿਸਦੇ ਨਾਮ ਦੀ ਆੜ ਵਿੱਚ ਇਹ ਧੰਦਾ ਚੱਲ ਰਿਹਾ ਸੀ ਅਤੇ ਲਿੰਗ ਟੈਸਟ ਕਰਨ ਵਾਲੀ ਮਸ਼ੀਨ ਵੀ ਨਕਲੀ ਹੈ।ਇਸ ਮੌਕੇ ਉਪਰ ਫੜੇ ਗਏ ਵਿਅਕਤੀ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਰਵਾਈ ਕੀਤੀ ਜਾ ਰਹੀ ਹੈ।

-PTCNews

Related Post