ਤਪਾ : ਬਰਾਤੀਆਂ ਦੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ ,ਔਰਤਾਂ ਅਤੇ ਬੱਚਿਆਂ ਸਮੇਤ 6 ਜ਼ਖਮੀ

By  Shanker Badra October 15th 2019 03:08 PM

ਤਪਾ : ਬਰਾਤੀਆਂ ਦੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ ,ਔਰਤਾਂ ਅਤੇ ਬੱਚਿਆਂ ਸਮੇਤ 6 ਜ਼ਖਮੀ:ਤਪਾ ਮੰਡੀ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਰਨਾਲਾ ਜ਼ਿਲ੍ਹੇ ਦੀ ਤਹਿਸੀਲ ਤਪਾ ਤੋਂ ਸਾਹਮਣੇ ਆਇਆ ਹੈ।ਜਿਥੇ ਅੱਜ ਸਵੇਰੇ ਲੜਕੇ ਦਾ ਵਿਆਹ ਕਰਕੇ ਪਰਤ ਰਹੇ ਪਰਿਵਾਰ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ।Barnala-Bathinda highway Tapa Car And Bus Clash , 6 injuredਮਿਲੀ ਜਾਣਕਾਰੀ ਅਨੁਸਾਰ ਮੌਹਨ ਲਾਲ ਪੁੱਤਰ ਹਰਭਗਵਾਨ ਦਾਸ ਵਾਸੀ ਤਪਾ ਆਪਣੇ ਲੜਕੇ ਦਾ ਬਠਿੰਡਾ ਵਿਖੇ ਵਿਆਹ ਕਰਨ ਉਪਰੰਤ ਵਾਪਸ ਪਰਤ ਰਹੇ ਸੀ। ਇਸ ਦੌਰਾਨ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਤਪਾ-ਤਾਜੋ ਕੈਂਚੀਆਂ 'ਤੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਅੱਗੇ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਟਕਰਾਅ ਗਈ। ਇਸ ਹਾਦਸੇ 'ਚ ਬੱਚਿਆਂ ਸਮੇਤ 6 ਲੋਕ ਜ਼ਖ਼ਮੀ ਹੋ ਗਏ ਹਨ।

Barnala-Bathinda highway Tapa Car And Bus Clash , 6 injured ਤਪਾ : ਬਰਾਤੀਆਂ ਦੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ ,  ਔਰਤਾਂ ਅਤੇ ਬੱਚਿਆਂ ਸਮੇਤ 6 ਜ਼ਖਮੀ

ਇਸ ਕਾਰਨ ਕਾਰ 'ਚ ਸਵਾਰ ਔਰਤਾਂ ਅਤੇ ਬੱਚਿਆਂ ਸਮੇਤ 6 ਜਣੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਮਿੰਨੀ ਸਹਾਰਾ ਕਲੱਬ ਦੇ ਮੈਂਬਰਾਂ ਨੇ ਚੁੱਕ ਕੇ ਸਿਵਲ ਹਸਪਤਾਲ ਤਪਾ ਵਿਖੇ ਦਾਖ਼ਲ ਕਰਵਾਇਆ ਹੈ। ਇੱਥੇ ਡਾਕਟਰਾਂ ਨੇ ਚਾਰ ਗੰਭੀਰ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਬਾਹਰਲੇ ਹਸਪਤਾਲ 'ਚ ਰੈਫ਼ਰ ਕਰ ਦਿੱਤਾ ਹੈ।

-PTCNews

Related Post