ਬੇਅੰਤ ਬਾਜਵਾ ਦੇ ਕਹਾਣੀ ਸੰਗ੍ਰਹਿ “ਪਿੱਪਲ ਪੱਤੀਆਂ” ਦਾ ਲੋਕ ਅਰਪਣ , ਲੇਖਕ ਘੁਗਿਆਣਵੀ ਨੂੰ ਰਾਮ ਸਰੂਪ ਅਣਖੀ ਪੁਰਸਕਾਰ ਨਾਲ ਨਿਵਾਜਿਆ

By  Shanker Badra November 19th 2018 12:04 PM

ਬੇਅੰਤ ਬਾਜਵਾ ਦੇ ਕਹਾਣੀ ਸੰਗ੍ਰਹਿ “ਪਿੱਪਲ ਪੱਤੀਆਂ” ਦਾ ਲੋਕ ਅਰਪਣ , ਲੇਖਕ ਘੁਗਿਆਣਵੀ ਨੂੰ ਰਾਮ ਸਰੂਪ ਅਣਖੀ ਪੁਰਸਕਾਰ ਨਾਲ ਨਿਵਾਜਿਆ:ਬਰਨਾਲਾ : ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਅਤੇ ਸ਼ਹੀਦ ਅਮਰਜੀਤ ਸਿੰਘ ਕਲੱਬ ਧੌਲਾ ਵਲੋਂ ਸਰਕਾਰੀ ਮਿਡਲ ਸਕੂਲ ‘ਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਦੇ ਨੌਜਵਾਨ ਨਾਵਲਕਾਰ ਤੇ ਕਹਾਣੀਕਾਰ ਬੇਅੰਤ ਬਾਜਵਾ ਦਾ ਕਹਾਣੀ ਸੰਗ੍ਰਹਿ “ਪਿੱਪਲ ਪੱਤੀਆਂ” ਲੋਕ ਅਰਪਣ ਕੀਤਾ ਗਿਆ ਹੈ।ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰਾਮ ਸਰੂਪ ਅਣਖੀ ਦੇ ਸਪੁੱਤਰ ਪ੍ਰੋ. ਕ੍ਰਾਂਤੀ ਪਾਲ ਮੁਸਲਿਮ ਯੂਨੀਵਰਸਿਟੀ ਅਲੀਗੜ ਪੁੱਜੇ ਸਨ।ਇਸ ਮੌਕੇ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਅਤੇ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ ਤੇ ਰਾਮ ਸਰੂਪ ਅਣਖੀ ਪੁਰਸਕਾਰ 2018 ਪੰਜਾਬੀ ਦੇ ਪ੍ਰਸਿੱਧ ਲੇਖਕ ਸਟੇਟ ਐਵਾਰਡੀ ਨਿੰਦਰ ਘੁਗਿਆਣਵੀ ਨੂੰ ਦਿੱਤਾ ਗਿਆ।barnala Beant Bajwa Story collection ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪ੍ਰੋ. ਕ੍ਰਾਂਤੀ ਪਾਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪਿੰਡ ਦੇ ਨੌਜਵਾਨ ਲੇਖਕ ਬੇਅੰਤ ਬਾਜਵਾ ਨੇ ਰਾਮ ਸਰੂਪ ਅਣਖੀ ਦੀ ਵਿਰਾਸਤ ਨੂੰ ਅੱਗੇ ਤੋਰਿਆ ਹੈ।barnala Beant Bajwa Story collection ਕਹਾਣੀ ਸੰਗ੍ਰਹਿ ‘ਪਿੱਪਲ ਪੱਤੀਆਂ’ ਬਾਰੇ ਗੱਲ ਕਰਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆਂ, ਕਹਾਣੀਕਾਰ ਜਸਵੀਰ ਰਾਣਾ ਅਤੇ ਜਤਿੰਦਰ ਹਾਂਸ ਨੇ ਕਿਹਾ ਕਿ ਅਕਾਰ ਪੱਖੋਂ ਨਿੱਕੀਆਂ ਕਹਾਣੀਆਂ ਵਾਲੇ ਇਸ ਸੰਗ੍ਰਹਿ ਵਿਚਲੀਆਂ ਕਹਾਣੀਆਂ ਵੱਡੇ ਅਰਥ ਰੱਖਦੀਆਂ ਹਨ।ਸਮਾਗਮ ਦੇ ਅੰਤ ਵਿਚ ਨਿੰਦਰ ਘੁਗਿਆਣਵੀਂ ਨੇ ਆਖਿਆ ਕਿ ਨਾਵਲਕਾਰ ਰਾਮ ਸਰੂਪ ਅਣਖੀ ਦੀ ਜਨਮ ਭੂਮੀ ’ਤੇ ਪੁਸਤਕ ਦੇ ਲੋਕ ਅਰਪਣ ਵਿਚ ਸ਼ਾਮਿਲ ਹੋ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।barnala Beant Bajwa Story collection ਰਾਮ ਸਰੂਪ ਅਣਖੀ ਵਾਂਗ ਹੀ ਬੇਅੰਤ ਬਾਜਵਾ ਦੀਆਂ ਦੋਵੇਂ ਪੁਸਤਕਾਂ ਵਿਚੋਂ ਪੰਜਾਬ ਦੀ ਕਿਸਾਨੀ ਦਾ ਦਰਦ ਝਲਕਦਾ ਹੈ।ਸਮਾਗਮ ਵਿਚ ਉੱਘੇ ਕਹਾਣੀਕਾਰ ਜਸਵੀਰ ਰਾਣਾ ਅਤੇ ਕਹਾਣੀਕਾਰ ਜਤਿੰਦਰ ਹਾਂਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਪ੍ਰਧਾਨਗੀ ਮੰਡਲ ਵਿਚ ਹਾਜਰ ਜਗਰਾਜ ਧੌਲਾ, ਡਾ. ਅਮਨ ਟੱਲੇਵਾਲੀਆਂ, ਗੁਰਸੇਵਕ ਸਿੰਘ ਧੌਲਾ ਆਦਿ ਨੇ ਆਪਣੇ ਵਿਚਾਰ ਰੱਖੇ ਹਨ।ਇਸ ਮੌਕੇ ਸਮਾਗਮ ਵਿਚ ਪਹੁੰਚੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਪ੍ਰਧਾਨ ਸੰਦੀਪ ਬਾਵਾ, ਪਿ੍ਰੰ. ਹਰਬੰਸ ਸਿੰਘ, ਮੁੱਖ ਅਧਿਆਪਕ ਤੇਜਿੰਦਰ ਸਿੰਘ, ਅਮਨ ਧੌਲਾ, ਕੁਲਦੀਪ ਰਾਜੂ, ਜਗਤਾਰ ਰਤਨ, ਕੁਲਦੀਪ ਧਾਲੀਵਾਲ ਆਦਿ ਹਾਜ਼ਰ ਸਨ।

-PTCNews

Related Post