ਅਨਾਜ ਮੰਡੀ 'ਚ ਲਿਫਟਿੰਗ ਨੂੰ ਲੈ ਕੇ ਠੇਕੇਦਾਰ ਅਤੇ ਟਰੱਕ ਯੂਨੀਅਨ ਵਿਚਕਾਰ ਹੋਇਆ ਝਗੜਾ ,ਤਿੰਨ ਟਰੱਕ ਡਰਾਇਵਰ ਜ਼ਖਮੀ

By  Shanker Badra October 22nd 2018 05:21 PM

ਅਨਾਜ ਮੰਡੀ 'ਚ ਲਿਫਟਿੰਗ ਨੂੰ ਲੈ ਕੇ ਠੇਕੇਦਾਰ ਅਤੇ ਟਰੱਕ ਯੂਨੀਅਨ ਵਿਚਕਾਰ ਹੋਇਆ ਝਗੜਾ ,ਤਿੰਨ ਟਰੱਕ ਡਰਾਇਵਰ ਜ਼ਖਮੀ:ਬਰਨਾਲਾ ਦੇ ਕਸਬਾ ਹੰਡਿਆਇਆ ਦੀ ਅਨਾਜ ਮੰਡੀ ਵਿੱਚ ਲਿਫਟਿੰਗ ਕਰ ਰਹੇ ਠੇਕੇਦਾਰ ਅਤੇ ਟਰੱਕ ਯੂਨੀਅਨ ਵਿੱਚ ਲਿਫਟਿੰਗ ਕਰਨ ਨੂੰ ਕੇ ਝਗੜਾ ਹੋ ਗਿਆ ਅਤੇ ਟਰੱਕ ਯੂਨੀਅਨ ਦੇ ਕੁਝ ਵਿਅਕਤੀਆ ਵੱਲੋਂ ਠੇਕੇਦਾਰ ਅਧੀਨ ਕੰਮ ਕਰਦੇ ਟਰੱਕ ਡਰਾਵਿਰਾਂ ਦੀ ਕੁੱਟ ਮਾਰ ਕੀਤੀ।ਜਿਸ ਵਿੱਚ ਤਿੰਨ ਟਰੱਕ ਡਰਾਇਵਰ ਦੇ ਸੱਟਾਂ ਵੀ ਲੱਗੀਆਂ,ਜਿੰਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ।ਮੰਡੀ ਵਿੱਚ ਲਿਫਟਿੰਗ ਦੇ ਠੇਕੇਦਾਰ ਨੇ ਦੱਸਿਆ ਉਹ ਟੈਂਡਰ ਅਧੀਨ ਮੰਡੀ ਵਿੱਚੋਂ ਲਿਫਟਿੰਗ ਦਾ ਕੰਮ ਕਰ ਰਹੇ ਹਨ ਅਤੇ ਟਰੱਕ ਯੂਨੀਅਨ ਵੱਲੋਂ ਯੂਨੀਅਨ ਦੇ ਟਰੱਕਾਂ ਨੂੰ ਲਿਫਟਿੰਗ ਦਾ ਕੰਮ ਦੇਣ ਲਈ ਦਬਾਅ ਬਣਾਇਆ ਜਾ ਰਿਹਾ ਹੈ,ਜਿਸ ਕਾਰਨ ਇਹ ਝਗੜਾ ਹੋਇਆ।

ਉਹਨਾਂ ਦੱਸਿਆ ਕਿ ਟਰੱਕ ਯੂਨੀਅਨ ਦੇ ਟਰੱਕਾਂ ਨੂੰ ਪਹਿਲਾ ਵੀ ਲੋੜ ਪੈਣ ਕੰਮ ਦੇਣ ਸਬੰਧੀ ਯੂਨੀਅਨ ਦੇ ਪ੍ਰਬੰਧਕਾਂ ਦੇ ਨਾਲ ਸਮਝੌਤਾ ਹੋਇਆ ਹੈ ਪਰ ਫਿਰ ਵੀ ਯੂਨੀਅਨ ਦੇ ਟਰੱਕ ਉਪਰੇਟਰ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੇ ਹਨ।

ਦੂਜੇ ਪਾਸੇ ਟਰੱਕ ਯੂਨੀਅਨ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਠੇਕੇਦਾਰ ਨਾਲ ਯੂਨੀਅਨ ਦੇ ਟਰੱਕਾਂ ਨੂੰ ਕੰਮ ਦੇਣ ਦਾ ਸਮਝੌਤਾ ਹੋਇਆ ਸੀ ਅਤੇ ਜਦ ਤੱਕ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਵਿਰੋਧ ਇਸੇ ਤਰਾਂ ਜਾਰੀ ਰਹੇਗਾ।ਇਸ ਮੌਕੇ ਉਪਰ ਪੁੱਜੇ ਪੁਲੀਸ ਅਧਿਕਾਰੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

-PTCNews

Related Post