ਬਰਨਾਲਾ : ਸਿਹਤ ਵਿਭਾਗ ਦਾ ਇੰਸਪੈਕਟਰ ਸ਼ਰੇਆਮ ਲੈ ਰਿਹਾ ਸੀ ਰਿਸ਼ਵਤ ,ਚੜਿਆ ਵਿਜੀਲੈਂਸ ਦੇ ਅੜਿੱਕੇ

By  Shanker Badra December 6th 2019 12:54 PM

ਬਰਨਾਲਾ : ਸਿਹਤ ਵਿਭਾਗ ਦਾ ਇੰਸਪੈਕਟਰ ਸ਼ਰੇਆਮ ਲੈ ਰਿਹਾ ਸੀ ਰਿਸ਼ਵਤ ,ਚੜਿਆ ਵਿਜੀਲੈਂਸ ਦੇ ਅੜਿੱਕੇ:ਬਰਨਾਲਾ : ਵਿਜੀਲੈਂਸ ਬਿਊਰੋ ਪਟਿਆਲਾ ਦੀ ਟੀਮ ਨੇ ਬਰਨਾਲਾ ਦੇ ਸਿਹਤ ਵਿਭਾਗ ਦੇ ਫੂਡ ਇੰਸਪੈਕਟਰ ਅਭਿਨਵ ਖੌਸਲਾ ਅਤੇ ਡੀ.ਐੱਚ.ਓ. ਦੇ ਡਰਾਈਵਰ ਜਗਪਾਲ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਨ੍ਹਾਂ ਨੂੰ ਦੁਕਾਨਦਾਰ ਰਿਸ਼ਵ ਜੈਨ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਹੈ।

Barnala: Health Department Inspector bribe Taking Vigilance Bureau Arrested ਬਰਨਾਲਾ : ਸਿਹਤ ਵਿਭਾਗ ਦਾ ਇੰਸਪੈਕਟਰ ਸ਼ਰੇਆਮ ਲੈ ਰਿਹਾ ਸੀ ਰਿਸ਼ਵਤ ,ਚੜਿਆਵਿਜੀਲੈਂਸ ਦੇ ਅੜਿੱਕੇ

ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀ ਟੀਮ ਸੈਂਪਲ ਭਰਨ ਲਈ ਅਨਾਜ ਮੰਡੀ ਦੀ ਇੱਕ ਦੁਕਾਨ 'ਤੇ ਆਈ ਹੋਈ ਸੀ। ਇਸ ਦੌਰਾਨ ਇੰਸਪੈਕਟਰ ਅਭਿਨਵ ਖੌਸਲਾ ਨੇ ਰਿਸ਼ਵਤ ਲੈਣ ਲਈ ਦੁਕਾਨਦਾਰ ਨੂੰ ਉਥੇ ਹੀ ਬੁਲਾ ਲਿਆ। ਜਦੋਂ ਦੁਕਾਨਦਾਰ ਰਿਸ਼ਵ ਜੈਨ ਵੱਲੋਂ ਇੰਸਪੈਕਟਰ ਅਤੇ ਡੀ.ਐੱਚ.ਓ. ਦੇ ਡਰਾਈਵਰ ਨੂੰ 20 ਹਜ਼ਾਰ ਰੁਪਏ ਦਿੱਤੇ ਤਾਂ ਵਿਜੀਲੈਂਸ ਪਟਿਆਲਾ ਦੀ ਟੀਮ ਮੌਕੇ 'ਤੇ ਪੁੱਜ ਗਈ ਅਤੇ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ।

Barnala: Health Department Inspector bribe Taking Vigilance Bureau Arrested ਬਰਨਾਲਾ : ਸਿਹਤ ਵਿਭਾਗ ਦਾ ਇੰਸਪੈਕਟਰ ਸ਼ਰੇਆਮ ਲੈ ਰਿਹਾ ਸੀ ਰਿਸ਼ਵਤ ,ਚੜਿਆਵਿਜੀਲੈਂਸ ਦੇ ਅੜਿੱਕੇ

ਦੱਸ ਦੇਈਏ ਕਿ ਦੁਕਾਨਦਾਰ ਰਿਸ਼ਵ ਜੈਨ ਨੇ ਐੱਸ.ਐੱਸ.ਪੀ. ਪਟਿਆਲਾ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਸਿਹਤ ਵਿਭਾਗ ਦੀ ਸੈਂਪਲ ਭਰਨ ਵਾਲੀ ਟੀਮ ਉਸ ਤੋਂ ਡਰਾ-ਧਮਕਾ ਕੇ ਰਿਸ਼ਵਤ ਲੈਂਦੀ ਹੈ। ਉਸ ਕੋਲੋਂ 50 ਹਜ਼ਾਰ ਰੁਪਏ ਦੀ ਫਿਰ ਤੋਂ ਮੰਗ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਦੁਕਾਨਦਾਰ ਦੀ ਸ਼ਿਕਾਇਤ  'ਤੇ ਹੀ ਕਾਰਵਾਈ ਅਮਲ 'ਚ ਲਿਆਂਦੀ ਗਈ।

-PTCNews

Related Post