ਬਰਨਾਲਾ : ਪੁੱਤਾਂ ਵਾਗ ਪਾਲੀ ਕਣਕ ਦੀ 50 ਏਕੜ ਫਸਲ ਸੜ੍ਹ ਕੇ ਹੋਈ ਸੁਆਹ, ਦੁਖੀ ਕਿਸਾਨਾਂ ਨੇ ਰੋਏ ਦੁੱਖੜੇ

By  Shanker Badra April 22nd 2019 09:26 PM -- Updated: April 22nd 2019 09:43 PM

ਬਰਨਾਲਾ : ਪੁੱਤਾਂ ਵਾਗ ਪਾਲੀ ਕਣਕ ਦੀ 50 ਏਕੜ ਫਸਲ ਸੜ੍ਹ ਕੇ ਹੋਈ ਸੁਆਹ,  ਦੁਖੀ ਕਿਸਾਨਾਂ ਨੇ ਰੋਏ ਦੁੱਖੜੇ:ਬਰਨਾਲਾ : ਬਰਨਾਲਾ ਦੇ ਪਿੰਡ ਜੋਧਪੁਰ ਅਤੇ ਖੁੱਡੀ ਕਲਾਂ ਦੇ 100 ਏਕੜ ਤੋਂ ਵੱਧ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਕਿਸਾਨ ਨੇ ਦੱਸਿਆ ਕਿ 50 ਏਕੜ ਦੇ ਕਰੀਬ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ ਹੈ ਅਤੇ 100 ਏਕੜ ਦੇ ਕਰੀਬ ਟਾਂਗਰ ਸੜ ਕੇ ਸੁਆਹ ਹੋ ਗਿਆ ਹੈ,ਜਿਸਦੇ ਕਾਰਨ ਹਾਲੇ ਤੱਕ ਕੁਝ ਵੀ ਸਾਫ ਪਤਾ ਨਹੀਂ ਲੱਗ ਸਕਿਆ ਹੈ।

Barnala Jodhpur and Khudi Kalan village wheat 100 acres crop Fire ਬਰਨਾਲਾ : ਪੁੱਤਾਂ ਵਾਗ ਪਾਲੀ ਕਣਕ ਦੀ 100 ਏਕੜ ਫਸਲ ਸੜ੍ਹ ਕੇ ਹੋਈ ਸੁਆਹ, ਦੁਖੀ ਕਿਸਾਨਾਂ ਨੇ ਰੋਏ ਦੁੱਖੜੇ

ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਮੌਕੇ 'ਤੇ ਪਹੁੰਚ ਗਏ।ਕਿਸਾਨਾਂ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉਪਰ ਕਾਬੂ ਪਾਇਆ ਗਿਆ।

Barnala Jodhpur and Khudi Kalan village wheat 100 acres crop Fire ਬਰਨਾਲਾ : ਪੁੱਤਾਂ ਵਾਗ ਪਾਲੀ ਕਣਕ ਦੀ 100 ਏਕੜ ਫਸਲ ਸੜ੍ਹ ਕੇ ਹੋਈ ਸੁਆਹ, ਦੁਖੀ ਕਿਸਾਨਾਂ ਨੇ ਰੋਏ ਦੁੱਖੜੇ

ਕਿਸਾਨਾਂ ਨੇ ਦੱਸਿਆ ਕਿ ਅੱਗ ਵਿੱਚ ਸੜ ਕੇ ਸੁਆਹ ਹੋਈ ਖੜੀ ਫਸਲ ਗਰੀਬ ਕਿਸਾਨਾਂ ਦੀ ਹੈ , ਜੋ ਠੇਕੇ ਉਪਰ ਜ਼ਮੀਨ ਲੈ ਕੇ ਖੇਤੀ ਕਰਦੇ ਹਨ।ਉਹਨਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।ਪ੍ਰਸਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਦੇ ਹੋਏ ਨੁਕਸਾਨ ਸਬੰਧੀ ਜਾਂਚ ਕਰਨ ਦੇ ਆਦੇਸ ਜਾਰੀ ਕੀਤੇ ਹਨ।

-PTCNews

Related Post