ਬਰਨਾਲਾ :ਕੈਪਟਨ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਰੁਜ਼ਗਾਰ ਨਾ ਮਿਲਣ ਦੇ ਰੋਸ ਵਜੋਂ ਨੌਜਵਾਨਾਂ ਨੇ ਡੀਸੀ ਦਫਤਰ ਦਿੱਤਾ ਧਰਨਾ

By  Shanker Badra February 11th 2019 02:48 PM

ਬਰਨਾਲਾ :ਕੈਪਟਨ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਰੁਜ਼ਗਾਰ ਨਾ ਮਿਲਣ ਦੇ ਰੋਸ ਵਜੋਂ ਨੌਜਵਾਨਾਂ ਨੇ ਡੀਸੀ ਦਫਤਰ ਦਿੱਤਾ ਧਰਨਾ:ਬਰਨਾਲਾ : ਬਰਨਾਲਾ ਵਿੱਚ ਬੀਤੇ ਸਮੇਂ ਅੰਦਰ ਕੈਪਟਨ ਸਰਕਾਰ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਨੌਜਾਵਨਾਂ ਨੂੰ ਰੁਜਗਾਰ ਨਾ ਮਿਲਣ ਦੇ ਰੋਸ ਵਿੱਚ ਅੱਜ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਡੀਸੀ ਦਫਤਰ ਬਰਨਾਲਾ ਅੱਗੇ ਰੋਸ ਧਰਨਾ ਦਿੱਤਾ।ਇਸ ਰੋਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਵੀ ਨੌਜਵਾਨਾਂ ਨੂੰ ਹਮਾਇਤ ਦਿੱਤੀ ਅਤੇ ਕੈਪਟਨ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।

Barnala Rojgar Mela Non-employment Young DC Office protest ਬਰਨਾਲਾ : ਕੈਪਟਨ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਰੁਜ਼ਗਾਰ ਨਾ ਮਿਲਣ ਦੇ ਰੋਸ ਵਜੋਂ ਨੌਜਵਾਨਾਂ ਨੇ ਡੀਸੀ ਦਫਤਰ ਦਿੱਤਾ ਧਰਨਾ

ਪ੍ਰੈਸ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਨੂੰ ਰੁਜਗਾਰ ਮੇਲੇ ਵਿੱਚ ਇਕ ਪ੍ਰਾਇਵੇਟ ਕੰਪਨੀ ਵੱਲੋਂ ਨੌਕਰੀ ਲਈ ਆਫਰ ਲੇਟਰ ਦਿੱਤਾ ਗਿਆ,ਜਿਸ ਤੋਂ ਬਾਅਦ ਉਹਨਾਂ ਤੋਂ ਕੰਪਨੀ ਦੇ ਇਕ ਸੈਂਟਰ ਨੇ ਦੋ ਹਜ਼ਾਰ ਰੁਪਏ ਵਸੂਲ ਲਏ ਹਨ।

Barnala Rojgar Mela Non-employment Young DC Office protest ਬਰਨਾਲਾ : ਕੈਪਟਨ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਰੁਜ਼ਗਾਰ ਨਾ ਮਿਲਣ ਦੇ ਰੋਸ ਵਜੋਂ ਨੌਜਵਾਨਾਂ ਨੇ ਡੀਸੀ ਦਫਤਰ ਦਿੱਤਾ ਧਰਨਾ

ਉਹਨਾਂ ਦੱਸਿਆ ਕੰਪਨੀ ਵੱਲੋਂ ਉਹਨਾਂ ਨੂੰ ਕੋਈ ਸਿਖਲਾਈ ਦੇਣ ਦੀ ਬਜਾਏ ਉਹਨਾਂ ਨੂੰ ਸੈਂਟਰ ਵਿੱਚ ਹੋਰ ਵਿਦਿਆਰਥੀ ਦਾਖਲ ਕਰਵਾਉਣ ਦੀ ਮੰਗ ਕੀਤੀ,ਜਿਸ ਤੋਂ ਉਹਨਾਂ ਇਨਕਾਰ ਕਰਦਿਆਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਪਰ ਕੰਪਨੀ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ, ਜਿਸ ਸਬੰਧੀ ਉਹਨਾਂ ਡੀਸੀ ਬਰਨਾਲਾ ਅਤੇ ਐਸ.ਐਸ.ਪੀ. ਬਰਨਾਲਾ ਨੂੰ ਵੀ ਮੰਗ ਪੱਤਰ ਦਿੱਤਾ।

Barnala Rojgar Mela Non-employment Young DC Office protest ਬਰਨਾਲਾ : ਕੈਪਟਨ ਵੱਲੋਂ ਲਗਾਏ ਗਏ ਰੁਜ਼ਗਾਰ ਮੇਲੇ ਵਿੱਚ ਰੁਜ਼ਗਾਰ ਨਾ ਮਿਲਣ ਦੇ ਰੋਸ ਵਜੋਂ ਨੌਜਵਾਨਾਂ ਨੇ ਡੀਸੀ ਦਫਤਰ ਦਿੱਤਾ ਧਰਨਾ

ਉਹਨਾਂ ਦੱਸਿਆ ਕਿ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਧਰਨਾ ਦੇਣ ਲਈ ਮਜਬੂਰ ਹੋਏ ਹਨ।ਇਸ ਮੌਕੇ ਅਕਾਲੀ ਆਗੂਆ ਨੇ ਦੱਸਿਆ ਕਿ ਕੈਪਟਨ ਸਰਕਾਰ ਨੌਜਵਾਨਾਂ ਨੂੰ ਵੱਡੇ- ਵੱਡੇ ਲਾਰੇ ਲਗਾ ਕੇ ਉਹਨਾਂ ਦਾ ਸ਼ੋਸਣ ਕਰਨ ਰਹੀ ਹੈ।ਉਹਨਾਂ ਦੱਸਿਆ ਕਿ ਇਕ ਪਾਸੇ ਸਰਕਾਰ ਅਧਿਆਪਕਾਂ ਉਪਰ ਜੁਲਮ ਢਾਅ ਰਹੀ ਹੈ ਦੂਜੇ ਪਾਸੇ ਬੇਰੁਜਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿੱਚ ਫੈਲ ਸਾਬਤ ਹੋਈ ਹੈ।ਉਹਨਾਂ ਕੈਪਟਨ ਸਰਕਾਰ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਕਤ ਨੌਜਵਾਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਹੋਰ ਵੱਡਾ ਸੰਘਰਸ਼ ਉਲੀਕਣਗੇ।

-PTCNews

Related Post