ਬਰਨਾਲਾ ਵਿੱਚ ਕਾਲੇ ਕਾਨੂੰਨਾਂ ਖਿਲਾਫ਼ 21 ਫਰਵਰੀ ਨੂੰ ਹੋਵੇਗੀ ‘‘ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ’’

By  Shanker Badra February 13th 2021 06:03 PM

ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 21 ਫਰਵਰੀ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ‘‘ਮਜ਼ਦੂਰ-ਕਿਸਾਨ ਏਕਤਾ ਰੈਲੀ’’ ਕੀਤੀ ਜਾਵੇਗੀ। ਇਹ ਐਲਾਨ ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਰੈਲੀ ਨੂੰ ਉਕਤ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਸੰਬੋਧਨ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ ਹੈ।

Barnala to ਬਰਨਾਲਾ ਵਿੱਚ ਕਾਲੇ ਕਾਨੂੰਨਾਂ ਖਿਲਾਫ਼ 21 ਫਰਵਰੀ ਨੂੰ ਹੋਵੇਗੀ ‘‘ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ’’

ਪੜ੍ਹੋ ਹੋਰ ਖ਼ਬਰਾਂ : ਜੰਮੂ-ਕਸ਼ਮੀਰ ਨੂੰ ਢੁਕਵਾਂ ਸਮਾਂ ਆਉਣ 'ਤੇ ਰਾਜ ਦਾ ਦਰਜਾ ਦਿੱਤਾ ਜਾਵੇਗਾ : ਅਮਿਤ ਸ਼ਾਹ  

ਇਸ ਰੈਲੀ ਵਿੱਚ ਕਾਲੇ ਕਾਨੂੰਨਾਂ ਦੀ ਵਾਪਸੀ ਸਮੇਤ ਉੱਭਰੀਆਂ ਕਿਸਾਨੀ ਦੀਆਂ ਮੰਗਾਂ ਨੂੰ ਉਭਾਰਨ ਤੋਂ ਇਲਾਵਾ ਇਹਨਾਂ ਕਾਨੂੰਨਾਂ ਦੇ ਖੇਤ-ਮਜ਼ਦੂਰਾਂ ਅਤੇ ਬੇ-ਜ਼ਮੀਨੇ ਕਿਸਾਨਾਂ ’ਤੇ ਪੈਣ ਵਾਲੇ ਅਸਰਾਂ ਨੂੰ ਵਿਸ਼ੇਸ਼ ਤੌਰ ’ਤੇ ਉਭਾਰਿਆ ਜਾਵੇਗਾ। ਇਸ ਰੈਲੀ ਵਿੱਚ ਕਿਸਾਨ ਘੋਲ ਦੇ ਮੁਲਕ-ਵਿਆਪੀ ਉਭਾਰ ਨੂੰ ਮਾਤ ਦੇਣ ਲਈ ਕੇਂਦਰ ਸਰਕਾਰ ਵੱਲੋਂ ਵਰਤੇ ਗਏ ਫਾਸ਼ੀ ਹੱਥਕੰਡਿਆਂ, ਜਾਬਰ ਤੇ ਸਾਜਿਸ਼ੀ ਕਦਮਾਂ ਦਾ ਭਾਂਡਾ ਭੰਨਿਆ ਜਾਵੇਗਾ। ਬੀ.ਜੇ.ਪੀ. ਹਕੂਮਤ ਦੇ ਫਿਰਕੂ ਕੌਮ-ਹੰਕਾਰ ਦੇ ਪੱਤੇ ਨੂੰ ਬੇਨਕਾਬ ਕੀਤਾ ਜਾਵੇਗਾ। ਨਕਲੀ ਦੇਸ਼ ਭਗਤੀ ਦੇ ਉਹਲੇ ’ਚ ਲਾਗੂ ਕੀਤੇ ਜਾ ਰਹੇ ਕਾਰਪੋਰੇਟ ਭਗਤੀ ਅਤੇ ਸਾਮਰਾਜ ਭਗਤੀ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸ ਰੈਲੀ ਵਿੱਚ ਘੋਲ ਦੀਆਂ ਕਿਸਾਨੀ ਮੰਗਾਂ ਅਤੇ ਇਸ ਦੀ ਕਿਸਾਨ ਲੀਡਰਸ਼ਿੱਪ ਉੱਪਰ ਖਾਲਿਸਤਾਨੀ ਚੇਪੀ ਚਿਪਕਾਉਣ ਦੀਆਂ ਕੋਸ਼ਿਸ਼ਾਂ ਨੂੰ ਮਾਤ ਦੇਣ ਲਈ ਸੱਦਾ ਦਿੱਤਾ ਜਾਵੇਗਾ।

Barnala to ਬਰਨਾਲਾ ਵਿੱਚ ਕਾਲੇ ਕਾਨੂੰਨਾਂ ਖਿਲਾਫ਼ 21 ਫਰਵਰੀ ਨੂੰ ਹੋਵੇਗੀ ‘‘ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ’’

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਉਹਨਾਂ ਦੇ ਦੋਵੇਂ ਸੰਗਠਨ ਮਜ਼ਦੂਰ ਕਿਸਾਨ ਏਕਤਾ ਰੈਲੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੁਲਕ ਵਿਆਪੀ ਮੁਹਿੰਮ ਦਾ ਪੰਜਾਬ ਅੰਦਰ ਸ਼ਕਤੀ ਪ੍ਰਦਰਸ਼ਨ ਬਣਾ ਦੇਣ ਲਈ ਅੱਡੀ ਚੋਟੀ ਦਾ ਜੋਰ ਲਾ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਏਕਤਾ ਰੈਲੀ ਵਿੱਚ ਕੁੱਲ 2 ਲੱਖ ਦੇ ਟੀਚੇ ਵਿੱਚੋਂ ਕਿਸਾਨ ਅਤੇ ਖੇਤ-ਮਜ਼ਦੂਰ ਔਰਤਾਂ ਦੀ ਗਿਣਤੀ ਦਾ ਟੀਚਾ 70-80 ਹਜਾਰ ਦਾ ਰੱਖਿਆ ਗਿਆ ਹੈ। ਜਦੋਂ ਕਿ ਕਿਸਾਨ ਤੇ ਖੇਤ-ਮਜ਼ਦੂਰ ਮਰਦਾਂ ਦੀ ਸ਼ਮੂਲੀਅਤ ਦਾ ਟੀਚਾ 1 ਲੱਖ 25 ਹਜਾਰ ਰੱਖਿਆ ਗਿਆ ਹੈ।

Barnala to ਬਰਨਾਲਾ ਵਿੱਚ ਕਾਲੇ ਕਾਨੂੰਨਾਂ ਖਿਲਾਫ਼ 21 ਫਰਵਰੀ ਨੂੰ ਹੋਵੇਗੀ ‘‘ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ’’

ਉਹਨਾਂ ਪੰਜਾਬ ਦੇ ਸਮੂਹ ਸੰਘਰਸ਼ਸ਼ੀਲ ਅਤੇ ਜਾਗਰਤ ਵਰਗਾਂ ਨੂੰ ਅਤੇ ਪੰਜਾਬ ਦੀਆਂ ਜਾਗਦੀਆਂ ਜਮੀਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸੰਕਟ ਮੂੰਹ ਆਈ ਕਿਸਾਨੀ ਦੀ ਸੱਜੀ ਬਾਂਹ ਬਣਕੇ ਅੱਗੇ ਆਉਣ। ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਝੰਡਾ ਸਿੰਘ ਜੇਠੂਕੇ ਨੇ ਦੱਸਿਆ ਹੈ ਕਿ ਜਥੇਬੰਦੀ ਦੀਆਂ 1500 ਦੇ ਕਰੀਬ ਪਿੰਡ ਇਕਾਈਆਂ ਵਿੱਚ ਘਰ-ਘਰ ਤੱਕ ਪਹੁੰਚ ਕਰਨ ਅਤੇ ਸਿੱਖਿਆ ਮੁਹਿੰਮ ਲਿਜਾਣ ਦਾ ਟੀਚਾ ਰੱਖਿਆ ਗਿਆ ਹੈ। ਇਸ ਮਕਸਦ ਲਈ 5 ਲੱਖ ਗਿਣਤੀ ਵਿੱਚ ਦੋ ਵਰਕੀ, 50 ਹਜਾਰ ਦੀ ਗਿਣਤੀ ਵਿੱਚ 25 ਸਫਿਆਂ ਦਾ ਪੈਂਫਲਟ, ਵੱਡੀ ਗਿਣਤੀ ਵਿੱਚ ਹੱਥ ਪੋਸਟਰ ਅਤੇ ਮੰਗਾਂ ਦਾ ਚਾਰਟਰ ਛਾਪੇ ਗਏ ਹਨ।

ਪੜ੍ਹੋ ਹੋਰ ਖ਼ਬਰਾਂ : ਦੀਪ ਸਿੱਧੂ ਤੇ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ 'ਤੇ ਲੈ ਕੇ ਪਹੁੰਚੀ ਦਿੱਲੀ ਪੁਲਿਸ

Barnala to ਬਰਨਾਲਾ ਵਿੱਚ ਕਾਲੇ ਕਾਨੂੰਨਾਂ ਖਿਲਾਫ਼ 21 ਫਰਵਰੀ ਨੂੰ ਹੋਵੇਗੀ ‘‘ਮਜ਼ਦੂਰ-ਕਿਸਾਨ ਏਕਤਾ ਮਹਾਂ ਰੈਲੀ’’

ਇਸ ਮੁਹਿੰਮ ਦੀ ਚੇਤਨਾ ਦੇ ਸੰਚਾਰ ਲਈ 16 ਜਿਲ੍ਹਿਆਂ ਦੀਆਂ ਵਧਵੀਆਂ ਮੀਟਿੰਗਾਂ ਕਰਵਾ ਕੇ 5000 ਦੇ ਕਰੀਬ ਕਾਰਕੁੰਨਾਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਹਰ ਘਰ ’ਚੋਂ ਵੱਧੋ ਵੱਧ ਜੀਅ ਅਤੇ ਵੱਧੋ ਵੱਧ ਘਰਾਂ ਨੂੰ ਜੰਦਰੇ ਮਾਰ ਕੇ ਸ਼ਮੂਲੀਅਤ ਕਰਨ ਦਾ ਹੋਕਾ ਦਿੱਤਾ ਗਿਆ ਹੈ। ਕਿਸਾਨ ਅਤੇ ਖੇਤ-ਮਜ਼ਦੂਰ ਆਗੂਆਂ ਸ਼੍ਰੀ ਝੰਡਾ ਸਿੰਘ ਜੇਠੂਕੇ ਅਤੇ ਸ਼੍ਰੀ ਲਛਮਣ ਸਿੰਘ ਸੇਵੇਵਾਲਾ ਵੱਲੋਂ ਸੱਦਾ ਦਿੱਤਾ ਹੈ ਕਿ ਜਿੰਨ੍ਹਾਂ ਪਿੰਡਾਂ ਵਿੱਚ ਖੇਤ-ਮਜ਼ਦੂਰ ਇਕਾਈਆਂ ਮੌਜੂਦ ਨਹੀਂ ਹਨ ਉਹਨਾਂ ਪਿੰਡਾਂ ਦੀਆਂ ਕਿਸਾਨ ਇਕਾਈਆਂ ਖੇਤ-ਮਜ਼ਦੂਰ ਭਰਾਵਾਂ ਨੂੰ ਚੇਤਨਾ ਮੁਹਿੰਮ ਦੇ ਕਲਾਵੇ ਵਿੱਚ ਲੈ ਕੇ ਉਹਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਕਰਨ।

-PTCNews

Related Post