ਹੁਣੇ -ਹੁਣੇ ਆਈ ਮਾੜੀ ਖ਼ਬਰ , ਸਕੂਲ 'ਚ ਪਿਕਨਿਕ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ

By  Shanker Badra December 5th 2019 08:42 PM -- Updated: December 5th 2019 08:50 PM

ਹੁਣੇ -ਹੁਣੇ ਆਈ ਮਾੜੀ ਖ਼ਬਰ , ਸਕੂਲ 'ਚ ਪਿਕਨਿਕ ਮੇਲੇ ਦੌਰਾਨ ਵਾਪਰਿਆ ਵੱਡਾ ਹਾਦਸਾ:ਬਰਨਾਲਾ : ਬਰਨਾਲਾ ਦੇ ਕਸਬਾ ਭਦੌੜ ਵਿਖੇ ਇੱਕ ਸਕੂਲ 'ਚ ਲੱਗੇ ਪਿਕਨਿਕ ਮੇਲੇ ਦੌਰਾਨ ਏਅਰਗੰਨ ਦੀ ਗੋਲ਼ੀ ਵੱਜਣ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਸਬੀਰ ਸਿੰਘ (8) ਪੁੱਤਰ ਬਲਕਰਨ ਸਿੰਘ ਵਾਸੀ ਭਦੌੜ ਵਜੋਂ ਹੋਈ ਹੈ ,ਜੋ ਆਰੀਆ ਮਾਡਲ ਸਕੂਲ 'ਚ ਦੂਸਰੀ ਕਲਾਸ ਦਾ ਵਿਦਿਆਰਥੀ ਸੀ।

ਮਿਲੀ ਜਾਣਕਾਰੀ ਅਨੁਸਾਰ ਭਦੌੜ ਵਿਖੇ ਸਕੂਲ ਕੈਂਪਸ 'ਚ ਚੱਲ ਰਹੇ ਇਕ ਦਿਨਾਂ ਪਿਕਨਿਕ ਮੇਲੇ ਦੌਰਾਨ  ਲੱਗੇ ਸਟਾਲ 'ਚ ਏਅਰਗੰਨ ਨਾਲ ਵਿਦਿਆਰਥੀਆਂ ਵੱਲੋਂ ਨਿਸ਼ਾਨੇ ਲਾ ਕੇ ਗ਼ੁਬਾਰੇ ਫਾੜੇ ਜਾ ਰਹੇ ਸਨ। ਇਸ ਦੌਰਾਨ ਅਚਾਨਕ ਵਿਦਿਆਰਥੀ ਜਸਬੀਰ ਸਿੰਘ ਦੌੜ ਕੇ ਏਅਰਗੰਨ ਦੇ ਅੱਗੇ ਆ ਗਿਆ। ਜਿਸ ਕਰਕੇ ਏਅਰ ਗੰਨ 'ਚੋਂ ਚੱਲੀ ਗੋਲ਼ੀ ਵਿਦਿਆਰਥੀ ਦੇ ਗਲ਼ੇ 'ਚ ਲੱਗੀ।

ਜਿਸ ਤੋਂ ਬਾਅਦ ਉਸਨੂੰ ਜ਼ਖ਼ਮੀ ਹਾਲਤ 'ਚ ਸਕੂਲ ਸਟਾਫ ਵੱਲੋਂ ਪਹਿਲਾਂ ਰਾਮਪੁਰਾ ਲਿਜਾਇਆ ਗਿਆ। ਉਸ ਉਪਰੰਤ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਕੀਤੇ ਜਾ ਰਹੇ ਆਪਰੇਸ਼ਨ ਦੌਰਾਨ ਜਸਵੀਰ ਸਿੰਘ ਦੀ ਰਾਤ ਨੂੰ ਮੌਤ ਹੋ ਗਈ। ਦੋਸ਼ ਹੈ ਕਿ ਇਸ ਹਾਦਸੇ ਵਿੱਚ ਮੇਲੇ ਅਤੇ ਸਕੂਲ ਪ੍ਰਬੰਧਨ ਦੀ ਲਾਪਰਵਾਹੀ ਸਾਹਮਣੇ ਆਈ ਹੈ।

ਦੱਸ ਦੇਈਏ ਕਿ ਮ੍ਰਿਤਕ ਵਿਦਿਆਰਥੀਜਸਵੀਰ ਆਪਣੇ ਪਰਿਵਾਰ ਦਾ ਇਕਲੌਤਾ ਬੇਟਾ ਸੀ ਅਤੇ ਉਸ ਦਾ ਪਿਤਾ ਰੋਜ਼ੀ ਰੋਟੀ ਲਈ ਦੁਬਈ ਵਿਚ ਕੰਮ ਕਰਦਾ ਹੈ। ਉਸਦੇ ਪਿਤਾ ਦੇ ਵਾਪਸ ਆਉਣ ਤੋਂ ਬਾਅਦ ਹੀ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ ,ਜਿਸ ਕਰਕੇ ਮ੍ਰਿਤਕ ਜਸਵੀਰ ਸਿੰਘ ਦੀ ਮਿ੍ਤਕ ਦੇਹ ਲੁਹਾਰਾ ਵਿਖੇ ਮੌਰਚਰੀ 'ਚ ਰੱਖੀ ਗਈ ਹੈ।

-PTCNews

Related Post