ਬਰਨਾਲਾ : ਕਰਜ਼ੇ ਤੋਂ ਤੰਗ ਕਿਸਾਨ ਨੇ ਦਵਾਈ ਪੀ ਕੇ ਜੀਵਨ-ਲੀਲਾ ਕੀਤੀ ਸਮਾਪਤ

By  Shanker Badra January 23rd 2019 03:45 PM

ਬਰਨਾਲਾ : ਕਰਜ਼ੇ ਤੋਂ ਤੰਗ ਕਿਸਾਨ ਨੇ ਦਵਾਈ ਪੀ ਕੇ ਜੀਵਨ-ਲੀਲਾ ਕੀਤੀ ਸਮਾਪਤ:ਬਰਨਾਲਾ ਅਧੀਨ ਪੈਂਦੇ ਪਿੰਡ ਧੂਰਕੋਟ ਦੇ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਖੁਦਕੁਸੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਕਿਸਾਨ ਦੀ ਪਛਾਣ ਸਰਦਾਰ ਸਿੰਘ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਉਕਤ ਕਿਸਾਨ ਨੇ ਸਵੇਰ ਸਮੇਂ ਕੋਈ ਜਹਿਰੀਲ ਦਵਾਈ ਨਿਗਲ ਲਈ ਸੀ,ਜਿਸ ਕਾਰਨ ਉਸਦੀ ਮੌਤ ਹੋ ਗਈ ਹੈ।ਇਸ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਸੀ।

Barnala Village Dhurkot Farmer Poisonous medicine Death ਬਰਨਾਲਾ : ਕਰਜ਼ੇ ਤੋਂ ਤੰਗ ਕਿਸਾਨ ਨੇ ਦਵਾਈ ਪੀ ਕੇ ਜੀਵਨ-ਲੀਲਾ ਕੀਤੀ ਸਮਾਪਤ

ਮ੍ਰਿਤਕ ਕਿਸਾਨ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਹੈ ਕਿ ਉਕਤ ਕਿਸਾਨ ਸਿਰ 7 ਲੱਖ ਰੁਪਏ ਦੇ ਕਰੀਬ ਦਾ ਬੈਂਕ ਦਾ ਕਰਜ਼ਾ ਸੀ,ਜਿਸ ਕਾਰਨ ਉਪਰ ਪ੍ਰੇਸ਼ਾਨ ਰਹਿੰਦਾ ਸੀ।ਉਹਨਾਂ ਦੱਸਿਆ ਕਿ ਉਕਤ ਕਿਸਾਨ ਕੋਲ 5 ਏਕੜ ਦੇ ਕਰੀਬ ਜਮੀਨ ਸੀ ਅਤੇ ਕੁਝ ਜਮੀਨ ਉਸਨੇ ਇਕ ਹੋਰ ਕਿਸਾਨ ਨਾਲ ਮਿਲ ਕੇ ਖਰੀਦੀ ਸੀ

Barnala Village Dhurkot Farmer Poisonous medicine Death ਬਰਨਾਲਾ : ਕਰਜ਼ੇ ਤੋਂ ਤੰਗ ਕਿਸਾਨ ਨੇ ਦਵਾਈ ਪੀ ਕੇ ਜੀਵਨ-ਲੀਲਾ ਕੀਤੀ ਸਮਾਪਤ

ਪਰ ਬਾਅਦ ਵਿੱਚ ਜਮੀਨੀ ਵਿਵਾਦ ਪੈਣ ਕਾਰਨ ਉਸਦੀ ਅਪਣੀ ਜਮੀਨ ਵੀ ਵਿਕ ਗਈ ਅਤੇ ਕਾਰਜ਼ਾ ਵਾਪਸ ਨਾ ਕਰਨ ਦੇ ਚਲਦੇ ਉਕਤ ਕਿਸਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਅਤੇ ਇਸੇ ਪ੍ਰੇਸ਼ਾਨੀ ਦੇ ਚਲਦੇ ਉਸਨੇ ਜਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।

Barnala Village Dhurkot Farmer Poisonous medicine Death ਬਰਨਾਲਾ : ਕਰਜ਼ੇ ਤੋਂ ਤੰਗ ਕਿਸਾਨ ਨੇ ਦਵਾਈ ਪੀ ਕੇ ਜੀਵਨ-ਲੀਲਾ ਕੀਤੀ ਸਮਾਪਤ

ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਪਰ ਮਾਮਲਾ ਦਰਜ ਕਰਕੇ ਕਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

-PTCNews

Related Post