ਬਰਨਾਲਾ : ਘਰਵਾਲੇ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ , ਤਿੰਨ ਖਿਲਾਫ਼ ਪਰਚਾ ਦਰਜ

By  Shanker Badra December 13th 2019 01:56 PM

ਬਰਨਾਲਾ : ਘਰਵਾਲੇ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ , ਤਿੰਨ ਖਿਲਾਫ਼ ਪਰਚਾ ਦਰਜ:ਮਹਿਲ ਕਲਾਂ : ਬਰਨਾਲਾ ਦੇ ਪਿੰਡ ਗੁੰਮਟੀ ਵਿਖੇ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇਕ ਵਿਆਹੁਤਾ ਦਾ ਉਸ ਦੇ ਪਤੀ ਨੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਪੁਲਿਸ ਮੁਤਾਬਕ ਵਿਆਹੁਤਾ ਮਨਦੀਪ ਕੌਰ (36) ਮ੍ਰਿਤਕ ਹਾਲਤ 'ਚ ਪਾਈ ਗਈ ਹੈ।

Barnala village Gumti Husband murder by strangling his wife ਬਰਨਾਲਾ : ਘਰਵਾਲੇ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ , ਤਿੰਨ ਖਿਲਾਫ਼ ਪਰਚਾ ਦਰਜ     

ਮਿਲੀ ਜਾਣਕਾਰੀ ਅਨੁਸਾਰ ਮਨਦੀਪ ਕੌਰ ਦੀ ਉਸ ਦੇ ਪਤੀ ਨੇ ਰੱਸੀ ਨਾਲ ਗਲਾ ਘੁੱਟ ਕੇ ਉਸਦੀ ਹੱਤਿਆ ਕਰ ਦਿੱਤੀ ਹੈ। ਮ੍ਰਿਤਕਾਂ ਦੇ ਪਿਤਾ ਵੱਲੋਂ ਦਰਜ ਕਰਵਾਏ ਬਿਆਨਾਂ 'ਚ ਇਹ ਦੋਸ਼ ਲਗਾਇਆ ਹੈ ਕਿ ਮਨਦੀਪ ਕੌਰ ਦਾ ਉਸ ਦੇ ਸਹੁਰੇ ਪਰਿਵਾਰ ਵੱਲੋਂ ਕਤਲ ਕੀਤਾ ਗਿਆ ਹੈ ਕਿਉਂਕਿ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਝਗੜਾ ਰਹਿੰਦਾ ਸੀ।

Barnala village Gumti Husband murder by strangling his wife ਬਰਨਾਲਾ : ਘਰਵਾਲੇ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕੀਤੀ ਹੱਤਿਆ , ਤਿੰਨ ਖਿਲਾਫ਼ ਪਰਚਾ ਦਰਜ     

ਇਸ ਬਿਆਨ ਦੇ ਅਧਾਰ 'ਤੇ ਠੁੱਲੀਵਾਲ ਪੁਲਿਸ ਨੇ ਮ੍ਰਿਤਕਾਂ ਦੇ ਪਤੀ, ਸਹੁਰਾ ਤੇ ਸੱਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਮ੍ਰਿਤਕ ਮਨਦੀਪ ਕੌਰ ਦੀ ਲਾਸ਼ ਨੂੰ ਕਬਜ਼ੇ 'ਚ ਲੈਣ ਉਪਰੰਤ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ ਹੈ।

-PTCNews

Related Post