ਪੰਜਾਬ ਦੇ ਇਸ ਪਿੰਡ 'ਚ ਨੌਜਵਾਨਾਂ ਨੇ ਸ਼ੁਰੂ ਕੀਤੀ ਅਫੀਮ ਦੀ ਖੇਤੀ , ਪੁਲਿਸ ਨੂੰ ਪਾਈਆਂ ਭਾਜੜਾਂ

By  Shanker Badra November 5th 2019 04:03 PM -- Updated: November 5th 2019 04:04 PM

ਪੰਜਾਬ ਦੇ ਇਸ ਪਿੰਡ 'ਚ ਨੌਜਵਾਨਾਂ ਨੇ ਸ਼ੁਰੂ ਕੀਤੀ ਅਫੀਮ ਦੀ ਖੇਤੀ , ਪੁਲਿਸ ਨੂੰ ਪਾਈਆਂ ਭਾਜੜਾਂ:ਬਰਨਾਲਾ : ਬਰਨਾਲਾ ਜ਼ਿਲ੍ਹੇ ਦੇ ਇੱਕ ਪਿੰਡ 'ਚ ਅਫੀਮ ਦੀ ਖੇਤੀ ਸ਼ੁਰੂ ਕਰਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

barnala Village Kotduna Young started Opium , Police Active ਪੰਜਾਬ ਦੇ ਇਸ ਪਿੰਡ 'ਚ ਨੌਜਵਾਨਾਂ ਨੇ ਸ਼ੁਰੂ ਕੀਤੀਅਫੀਮ ਦੀ ਖੇਤੀ , ਪੁਲਿਸ ਨੂੰ ਪਾਈਆਂ ਭਾਜੜਾਂ

ਇਸ ਦੌਰਾਨ ਕਿਸਾਨਾਂ ਨੇ ਸੋਸ਼ਲ ਮੀਡਿਆ 'ਤੇ ਲਾਈਵ ਹੋ ਕੇ ਅਫੀਮ ਦੀ ਖੇਤੀ ਲਈ ਬਿਜਾਈ ਕੀਤੀ ਹੈ। ਇਸ ਵੀਡੀਓ ਵਿੱਚ ਨੌਜਵਾਨਾਂ ਵੱਲੋਂ ਆਪਣਾ ਪਿੰਡ ਕੋਟਦੁੱਨਾਂ ਦੱਸਿਆ ਗਿਆ ਹੈ।

barnala Village Kotduna Young started Opium , Police Active ਪੰਜਾਬ ਦੇ ਇਸ ਪਿੰਡ 'ਚ ਨੌਜਵਾਨਾਂ ਨੇ ਸ਼ੁਰੂ ਕੀਤੀਅਫੀਮ ਦੀ ਖੇਤੀ , ਪੁਲਿਸ ਨੂੰ ਪਾਈਆਂ ਭਾਜੜਾਂ

ਇਹ ਵੀਡਿਓ ਬਣਾਉਣ ਵਾਲਾ ਸ਼ਖਸ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਅੱਜ ਅਫ਼ੀਮ ਦੀ ਖੇਤੀ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਪੂਰੇ ਪੰਜਾਬ 'ਚ ਸਭ ਤੋਂ ਪਹਿਲਾਂ ਅਫੀਮਦੀ ਖੇਤੀ ਉਨ੍ਹਾਂ ਨੇ ਸ਼ੁਰੂ ਕੀਤੀ ਹੈ ਤੇ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਇਸ ਵੀਡੀਓ ਵਿੱਚ ਕਿਸਾਨ ਯੂਨੀਅਨ ਦੇ ਕੁੱਝ ਨੁਮਾਇੰਦੇ ਵੀ ਖੜ੍ਹੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਹੱਥਾਂ 'ਚ ਝੰਡੇ ਫ਼ੜੇ ਹੋਏ ਹਨ।

barnala Village Kotduna Young started Opium , Police Active ਪੰਜਾਬ ਦੇ ਇਸ ਪਿੰਡ 'ਚ ਨੌਜਵਾਨਾਂ ਨੇ ਸ਼ੁਰੂ ਕੀਤੀਅਫੀਮ ਦੀ ਖੇਤੀ , ਪੁਲਿਸ ਨੂੰ ਪਾਈਆਂ ਭਾਜੜਾਂ

ਇਸ ਵੀਡੀਓ ਵਿੱਚ ਦਿਖਾਈ ਦੇ ਰਹੇ ਨੌਜਵਾਨ ਨੇ ਕਿਸਾਨ ਯੂਨੀਅਨ ਵਾਲੇ ਰੰਗ ਦੀ ਪੱਗ ਬੰਨੀ ਹੋਈ ਹੈ ਅਤੇ ਜੇਬ 'ਤੇ ਕਿਸਾਨ ਯੂਨੀਅਨ ਦਾ ਬਿੱਲਾ ਲਗਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵਾਅਦਾ ਕੀਤਾ ਸੀ ,ਉਹ ਪੂਰਾ ਕਰ ਰਹੇ ਹਨ ਅਤੇ ਆਪਣੀ ਗੱਲ 'ਤੇ ਖ਼ਰਾ ਉਤਰ ਰਹੇ ਹਨ।ਇਹ ਵੀਡੀਓ ਸੋਸ਼ਲ ਮੀਡਿਆ 'ਤੇ ਪੂਰੀ ਤਰ੍ਹਾਂ ਛਾਈ ਹੋਈ ਹੈ।

barnala Village Kotduna Young started Opium , Police Active ਪੰਜਾਬ ਦੇ ਇਸ ਪਿੰਡ 'ਚ ਨੌਜਵਾਨਾਂ ਨੇ ਸ਼ੁਰੂ ਕੀਤੀਅਫੀਮ ਦੀ ਖੇਤੀ , ਪੁਲਿਸ ਨੂੰ ਪਾਈਆਂ ਭਾਜੜਾਂ

ਓਧਰ ਦੂਜੇ ਪਾਸੇ ਇਸ ਵੀਡਿਓ ਦੇ ਵਾਇਰਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ ਹਨ। ਡੀਸੀ ਨੇ ਐਸਐਸਪੀ. ਨੂੰ ਕਾਰਵਾਈ ਲਈ ਕਿਹਾ ਤੇ ਐਸ.ਐਸ.ਪੀ. ਨੇ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ। ਇਸ ਸਬੰਧੀ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੁਲਕਾ ਨੇ ਕਿਹਾ ਹੈ ਕਿ ਅਫ਼ੀਮ ਦੀ ਖੇਤੀ ਪੰਜਾਬ 'ਚ ਗੈਰ -ਕਾਨੂੰਨੀ ਹੈ।

-PTCNews

Related Post