ਬਰਨਾਲਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ

By  Shanker Badra May 21st 2019 02:43 PM

ਬਰਨਾਲਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ:ਬਰਨਾਲਾ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਕੀਤੇ ਜਾ ਰਹੇ ਦਾਅਵੇ ਅਤੇ ਡੇਪੋ ਬਣਾਕੇ ਕੇ ਪਿੰਡਾਂ ‘ਚ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਦਾਅਵੇ ਪੂਰੇ ਪੰਜਾਬ ‘ਚ ਪੂਰੀ ਤਰ੍ਹਾਂ ਠੁੱਸ ਹੋ ਕੇ ਰਹਿ ਗਏ ਹਨ।ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਨਸ਼ੇ ਦੀ ਆਮਦ ਵਧਦੀ ਜਾ ਰਹੀ ਹੈ।ਜਿਸ ਦੌਰਾਨ ਪੰਜਾਬ ਦੀ ਨੌਜਵਾਨ ਪੀੜੀ ਦਿਨੋ ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ।

Barnala village Mangewal young drug overdose Due Death ਬਰਨਾਲਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ

ਨਸ਼ੇ ਦੇ ਕਾਰਨ ਹੁਣ ਤੱਕ ਅਨੇਕਾਂ ਹੀ ਨੌਜਵਾਨਾਂ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ।ਅਜਿਹਾ ਹੀ ਇਕ ਤਾਜ਼ਾ ਮਾਮਲਾ ਬਰਨਾਲਾ ਦੇ ਪਿੰਡ ਮੰਗੇਵਾਲ ਤੋਂ ਸਾਹਮਣੇ ਆਇਆ ਹੈ ,ਜਿਥੇ ਇੱਕ ਨੌਜਵਾਨ ਸੰਦੀਪ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ।ਜਿਸ ਤੋਂ ਬਾਅਦ ਮ੍ਰਿਤਕ ਸੰਦੀਪ ਸਿੰਘ ਦੇ ਘਰ ਚਿੱਟਾ ਸੱਥਰ ਵਿਛ ਗਿਆ ਹੈ।

Barnala village Mangewal young drug overdose Due Death ਬਰਨਾਲਾ : 'ਚਿੱਟੇ' ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ

ਜਾਣਕਾਰੀ ਅਨੁਸਾਰ ਮ੍ਰਿਤਕ ਸੰਦੀਪ ਸਿੰਘ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਬੀਮਾਰ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਪਰ ਹਾਲਤ ਗੰਭੀਰ ਹੋਣ ਕਾਰਨ ਸੰਦੀਪ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ।

-PTCNews

Related Post