ਇੱਕ ਮਹਿਲਾ ਨੂੰ ਲੋਨ ਦਾ ਝਾਂਸਾ ਦੇ ਕੇ ਸੱਦਿਆ ਖੇਤ ,ਦੋਸਤਾਂ ਨਾਲ ਮਿਲਕੇ ਕੀਤਾ ਗੈਂਗਰੇਪ

By  Shanker Badra January 24th 2019 11:29 AM -- Updated: January 24th 2019 06:36 PM

ਇੱਕ ਮਹਿਲਾ ਨੂੰ ਲੋਨ ਦਾ ਝਾਂਸਾ ਦੇ ਕੇ ਸੱਦਿਆ ਖੇਤ ,ਦੋਸਤਾਂ ਨਾਲ ਮਿਲਕੇ ਕੀਤਾ ਗੈਂਗਰੇਪ: ਬਰਨਾਲਾ : ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਿੱਚ ਇੱਕ ਮਹਿਲਾ ਨੂੰ ਲੋਨ ਦਾ ਝਾਂਸਾ ਦੇ ਕੇ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮਹਿਲਾ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਜਾਣਕਾਰੀ ਅਨੁਸਾਰ ਪੀੜਤ ਔਰਤ ਮਾਨਸਾ ਦੀ ਰਹਿਣ ਵਾਲੀ ਹੈ।ਇਸ ਔਰਤ ਨੂੰ ਇੱਕ ਜਾਣ-ਪਹਿਚਾਣ ਵਾਲੇ ਵਿਅਕਤੀ ਨੇ ਲੋਨ ਦੇਣ ਦਾ ਝਾਂਸਾ ਦੇ ਕੇ ਪਿੰਡ ਰੂੜੇਕੇ ਕਲਾਂ ਸੱਦ ਲਿਆ ਅਤੇ ਬਾਅਦ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਗੈਂਗਰੇਪ ਕਰ ਦਿੱਤਾ।

Barnala village Randeke Kalan Woman Gangrap ਇੱਕ ਮਹਿਲਾ ਨੂੰ ਲੋਨ ਦਾ ਝਾਂਸਾ ਦੇ ਕੇ ਸੱਦਿਆ ਖੇਤ ,ਦੋਸਤਾਂ ਨਾਲ ਮਿਲਕੇ ਕੀਤਾ ਗੈਂਗਰੇਪ

ਇਸ ਸਬੰਧੀ ਪੀੜਤ ਮਹਿਲਾ ਨੇ ਦੱਸਿਆ ਹੈ ਕਿ ਉਹ ਪਿਛਲੇ ਡੇਢ ਸਾਲ ਤੋਂ ਉਸ ਵਿਅਕਤੀ ਨੂੰ ਜਾਣਦੀ ਸੀ, ਜਿਸਨੇ ਉਸਨੂੰ ਲੋਨ ਦੇਣ ਦਾ ਝਾਂਸਾ ਦੇ ਕੇ ਰੂੜੇਕੇ ਕਲਾਂ ਬੁਲਾਇਆ ਸੀ। ਉੱਥੇ ਉਹ ਆਪਣੇ ਸਾਥੀਆਂ ਸਮੇਤ ਉਸਨੂੰ ਇੱਕ ਖੇਤ ਦੀ ਮੋਟਰ ਉੱਤੇ ਲੈ ਗਿਆ ਅਤੇ ਉੱਥੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨਾਲ ਗੈਂਗਰੇਪ ਕੀਤਾ।

Barnala village Randeke Kalan Woman Gangrap ਇੱਕ ਮਹਿਲਾ ਨੂੰ ਲੋਨ ਦਾ ਝਾਂਸਾ ਦੇ ਕੇ ਸੱਦਿਆ ਖੇਤ ,ਦੋਸਤਾਂ ਨਾਲ ਮਿਲਕੇ ਕੀਤਾ ਗੈਂਗਰੇਪ

ਉਸ ਮਹਿਲਾ ਨੇ ਦੱਸਿਆ ਹੈ ਕਿ ਉਹ ਉਨ੍ਹਾਂ ਦੇ ਕੁੰਡਲ 'ਚੋ ਕਿਸੀ ਤਰ੍ਹਾਂ ਜਾਨ ਬਚਾਕੇ ਪੁਲਿਸ ਥਾਣੇ ਪਹੁੰਚੀ ਅਤੇ ਆਪਣੀ ਰਿਪੋਰਟ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਿਸ ਨੇ ਸਾਰੀ ਘਟਨਾ ਉੱਤੇ ਜਾਂਚ ਕਰਦਿਆਂ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Barnala village Randeke Kalan Woman Gangrap ਇੱਕ ਮਹਿਲਾ ਨੂੰ ਲੋਨ ਦਾ ਝਾਂਸਾ ਦੇ ਕੇ ਸੱਦਿਆ ਖੇਤ ,ਦੋਸਤਾਂ ਨਾਲ ਮਿਲਕੇ ਕੀਤਾ ਗੈਂਗਰੇਪ

ਇਸ ਸਬੰਧੀ ਪੁਲਿਸ ਨੇ ਦੱਸਿਆ ਹੈ ਕਿ ਇੱਕ ਮਹਿਲਾ ਦੇ ਵੱਲੋਂ ਆਪਣੇ ਨਾਲ ਹੋਏ ਬਲਾਤਕਾਰ ਦੀ ਘਟਨਾ ਵਿੱਚ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਤਿੰਨਾਂ ਦੇ ਖਿਲਾਫ ਗੈਂਗਰੇਪ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅੱਜ ਇਸ ਮਹਿਲਾ ਨੂੰ ਮੈਡੀਕਲ ਜਾਂਚ ਲਈ ਸਰਕਾਰੀ ਹਸਪਤਾਲ ਲਿਆਇਆ ਗਿਆ ਹੈ।

-PTCNews

Related Post