4 ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਆਤਮ ਹੱਤਿਆ  , ਅਗਲੇ ਮਹੀਨੇ ਸੀ Sister ਦਾ ਵਿਆਹ

By  Shanker Badra September 13th 2019 05:20 PM

4 ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਆਤਮ ਹੱਤਿਆ  , ਅਗਲੇ ਮਹੀਨੇ ਸੀ Sister ਦਾ ਵਿਆਹ:ਬਰਨਾਲਾ : ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧ ਨੇ ਪੰਜਾਬ ‘ਚ ਕਿਸਾਨਾਂ ਤੇ ਮਜ਼ਦੂਰਾਂ ਦੀ ਮਾੜੀ ਆਰਥਿਕ ਹਾਲਤ ਨੂੰ ਜੱਗ ਜਾਹਿਰ ਕੀਤਾ ਹੈ। ਪੰਜਾਬ ਵਿੱਚ ਕਿਸਾਨ ਖੁਦਕੁਸ਼ੀਆਂ ਦਾ ਇਹ ਕੋਈ ਨਵਾਂ ਮਾਮਲਾ ਨਹੀਂ ਹੈ ਸਗੋਂ ਹਰ ਰੋਜ਼ ਹੀ ਕਿਤੇ ਨਾ ਕਿਤੇ ਖੁਦਕੁਸ਼ੀ ਹੁੰਦੀ ਰਹਿੰਦੀ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਉਗੋਕੇ ਤੋਂ ਸਾਹਮਣੇ ਆਇਆ ਹੈ।

Barnala village Ugoke 4 sisters only brother suicide 4 ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਆਤਮ ਹੱਤਿਆ  , ਅਗਲੇ ਮਹੀਨੇ ਸੀ Sister ਦਾ ਵਿਆਹ

ਜਿਥੇ ਕਰਜ਼ੇ ਤੋਂ ਪਰੇਸ਼ਾਨ 24 ਸਾਲ ਦੇ ਨੌਜਵਾਨ ਦੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਹੈ।ਮ੍ਰਿਤਕ ਦੀ ਪਛਾਣ ਜਗਸੀਰ ਸਿੰਘ ਪੁੱਤਰ ਮਿੱਠੂ ਸਿੰਘ ਵਜੋਂ ਹੋਈ ਹੈ, ਜੋ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ।  ਮ੍ਰਿਤਕ ਨੌਜਵਾਨ 2 ਏਕੜ ਜ਼ਮੀਨ 'ਤੇ ਖੇਤੀ ਕਰਦਾ ਸੀ ਅਤੇ ਉਸ ਦੇ ਸਿਰ 'ਤੇ 8 ਲੱਖ ਰੁਪਏ ਤੱਕ ਦਾ ਕਰਜ਼ਾ ਸੀ।

Barnala village Ugoke 4 sisters only brother suicide 4 ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਆਤਮ ਹੱਤਿਆ  , ਅਗਲੇ ਮਹੀਨੇ ਸੀ Sister ਦਾ ਵਿਆਹ

ਮਿਲੀ ਜਾਣਕਾਰੀ ਅਨੁਸਾਰ ਪਿਛਲੇ ਸਾਲ ਹੀ ਉਸ ਦਾ ਵਿਆਹ ਹੋਇਆ ਸੀ ਅਤੇ ਅਗਲੇ ਮਹੀਨੇ ਉਸ ਦੀ ਇਕ ਭੈਣ ਦਾ ਵਿਆਹ ਵੀ ਹੈ। ਉਸ ਕੋਲ ਵਿਆਹ 'ਚ ਦਾਜ ਦੇਣ ਲਈ ਪੈਸੇ ਨਹੀਂ ਸਨ, ਜਿਸ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ।

Barnala village Ugoke 4 sisters only brother suicide 4 ਭੈਣਾਂ ਦੇ ਇਕਲੌਤੇ ਭਰਾ ਨੇ ਕੀਤੀ ਆਤਮ ਹੱਤਿਆ  , ਅਗਲੇ ਮਹੀਨੇ ਸੀ Sister ਦਾ ਵਿਆਹ

ਇਸੇ ਕਰਕੇ ਉਸ ਨੇ 9 ਸਤੰਬਰ ਨੂੰ ਜ਼ਹਿਰੀਲੀ ਦਵਾਈ ਪੀ ਲਈ ਸੀ ਤੇ ਉਸ ਨੂੰ ਇਲਾਜ ਲਈ ਬਠਿੰਡਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਸ ਦੀ ਮੌਤ ਹੋ ਗਈ ਹੈ।ਇਸ ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

-PTCNews

Related Post