ਬਟਾਲਾ 'ਚ ਦਿਨ-ਦਿਹਾੜੇ ਵੱਖ -ਵੱਖ ਥਾਵਾਂ 'ਤੇ 2 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

By  Shanker Badra March 5th 2019 06:55 PM

ਬਟਾਲਾ 'ਚ ਦਿਨ-ਦਿਹਾੜੇ ਵੱਖ -ਵੱਖ ਥਾਵਾਂ 'ਤੇ 2 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ:ਬਟਾਲਾ : ਪੰਜਾਬ ਵਿੱਚ ਅਮਨ ਨੂੰ ਕਿਵੇਂ ਲਾਂਬੂ ਲੱਗ ਰਿਹਾ ,ਕਿਵੇਂ ਅਪਰਾਧੀ ਬੇਖੋਫ ਹੋ ਕਿ ਦਿਲਦਹਿਲਾ ਦੇਣ ਵਾਲੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।

Batala different places 2 people shooting Murder ਬਟਾਲਾ 'ਚ ਦਿਨ-ਦਿਹਾੜੇ ਵੱਖ -ਵੱਖ ਥਾਵਾਂ 'ਤੇ 2 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਇਸ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਬਟਾਲਾ ਇਲਾਕੇ ਵਿੱਚ ਸਾਹਮਣੇ ਆਈਆਂ ਹਨ।ਜਿਥੇ ਦੋ ਵੱਖ -ਵੱਖ ਥਾਵਾਂ 'ਤੇ ਇਕੋ ਢੰਗ ਨਾਲ ਦੋ ਵਿਅਕਤੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।

Batala different places 2 people shooting Murder ਬਟਾਲਾ 'ਚ ਦਿਨ-ਦਿਹਾੜੇ ਵੱਖ -ਵੱਖ ਥਾਵਾਂ 'ਤੇ 2 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਪਹਿਲੀ ਘਟਨਾ ਬਟਾਲਾ ਦੇ ਸ਼ਾਸਤਰੀ ਨਗਰ ਕਾਲੋਨੀ ਵਿਚ ਵਾਪਰੀ ਹੈ।ਜਿੱਥੇ ਚਿੱਟੇ ਦਿਨ ਇਕ ਰਿਟਾਇਰ ਐਸ.ਡੀ.ਓ ਰਣਧੀਰ ਸਿੰਘ ਨੂੰ ਗੇਟ ਦੇ ਬਾਹਰ ਨਿਕਲਦਿਆਂ ਇਕ ਨਕਾਬਪੋਸ ਵੱਲੋਂ ਸਿੱਧੀ ਦਿਲ ਵਿਚ ਗੋਲੀ ਮਾਰੀ ਗਈ ਹੈ।ਇਸ ਦੌਰਾਨ ਪੀੜਤ ਵੱਲੋਂ ਇੱਟ ਨਾਲ ਜਵਾਬ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਦਿਲ ਵਿੱਚ ਗੋਲੀ ਲੱਗਣ ਕਾਰਨ ਡਿੱਗ ਗਿਆ ਅਤੇ ਮੌਤ ਹੋ ਗਈ ਹੈ।ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ।ਮ੍ਰਿਤਕ ਦੀ ਸ਼ਨਾਖਤ ਰਣਧੀਰ ਸਿੰਘ ਕਾਹਲੋਂ ਵਜੋਂ ਹੋਈ ਹੈ।

Batala different places 2 people shooting Murder ਬਟਾਲਾ 'ਚ ਦਿਨ-ਦਿਹਾੜੇ ਵੱਖ -ਵੱਖ ਥਾਵਾਂ 'ਤੇ 2 ਵਿਅਕਤੀਆਂ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ

ਦੂਸਰੀ ਘਟਨਾ ਵੀ ਬਟਾਲਾ ਦੇ ਪਿੰਡ ਮਧਰਾ ਵਿਚ ਵਾਪਰੀ ਹੈ, ਜਿੱਥੇ ਇੱਕ ਦੋਧੀ ਸਰਬਜੀਤ ਸਿੰਘ ਨੂੰ ਊਸਦੇ ਘਰ ਦੇ ਬਾਹਰ ਹੀ ਤਿੰਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ।ਪੁਲਿਸ ਦੋਹਾਂ ਕਤਲਾਂ ਦੀ ਤਫਸ਼ੀਸ ਵਿਚ ਜੁੱਟ ਗਈ ਹੈ ਪਰ ਕੋਈ ਕਾਮਯਾਬੀ ਨਹੀਂ ਮਿਲੀ ਹੈ।

-PTCNews

Related Post