ਬਟਾਲਾ ਮੇਲਾ ਵੇਖਣ ਆਏ 5 ਸਾਲ ਦੇ ਨੰਨ੍ਹੇ ਬੱਚੇ ਦੀ ਗਟਰ 'ਚ ਡਿੱਗਣ ਕਾਰਨ ਹੋਈ ਮੌਤ

By  Shanker Badra September 16th 2018 10:50 AM

ਬਟਾਲਾ ਮੇਲਾ ਵੇਖਣ ਆਏ 5 ਸਾਲ ਦੇ ਨੰਨ੍ਹੇ ਬੱਚੇ ਦੀ ਗਟਰ 'ਚ ਡਿੱਗਣ ਕਾਰਨ ਹੋਈ ਮੌਤ:ਬਟਾਲਾ 'ਚ 5 ਸਾਲ ਦੇ ਨੰਨ੍ਹੇ ਬੱਚੇ ਦੀ ਗਟਰ 'ਚ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਿਕ ਬੱਚੇ ਦੀ ਸਨਾਖ਼ਤ ਗੁਰਨੂਰ ਪਿੰਡ ਸ਼ਿਤ ਵੱਜੋਂ ਹੋਈ ਹੈ।ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਬੱਚਾ ਆਪਣੇ ਪਰਿਵਾਰ ਨਾਲ ਮੇਲਾ ਮੇਲਾ ਵੇਖਣ ਆਇਆ ਹੋਈ ਸੀ।

ਜਾਣਕਾਰੀ ਅਨੁਸਾਰ ਮ੍ਰਿਤਕ ਬੱਚਾ ਰਾਤ ਤੋਂ ਗਾਇਬ ਸੀ ਅਤੇ ਅੱਜ ਬੱਚੇ ਦੀ ਲਾਸ਼ ਸੀਵਰੇਜ ਵਿਚੋਂ ਮਿਲੀ ਹੈ।ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ।ਜਿਸ ਘਟਨਾ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਗਹਿਰੇ ਸਦਮੇ 'ਚ ਹਨ।

ਬੱਚੇ ਦੇ ਪਰਿਵਾਰ ਵਾਲਿਆਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਗਟਰ ਨੂੰ ਅਰਜੀ 'ਤੇ ਬੋਰੀ ਰੱਖ ਕੇ ਬੰਦ ਕੀਤਾ ਗਿਆ ਸੀ,ਜਿਸ ਕਰਕੇ ਇਹ ਹਾਦਸਾ ਵਾਪਰਿਆ ਹੈ।ਉਨ੍ਹਾਂ ਨੇ ਬੱਚੇ ਦੀ ਮੌਤ ਨੂੰ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਨੂੰ ਜਿੰਮੇਵਾਰ ਦੱਸਿਆ ਹੈ।

-PTCNews

Related Post