ਇਨਸਾਨੀਅਤ ਸ਼ਰਮਸ਼ਾਰ ! ਫੁੱਫੜ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ

By  Shanker Badra August 14th 2019 10:56 AM

ਇਨਸਾਨੀਅਤ ਸ਼ਰਮਸ਼ਾਰ ! ਫੁੱਫੜ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ:ਬਟਾਲਾ : ਪੰਜਾਬ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਬਟਾਲਾ ਦੇ ਨਦੇਲੇ ਪਿੰਡ ਤੋਂ ਸਾਹਮਣੇ ਆਈ ਹੈ। ਜਿਥੇ 14 ਸਾਲਾ ਲੜਕੀ ਨਾਲ ਉਸ ਦੇ ਫੁੱਫੜ ਨੇ ਜਬਰ-ਜ਼ਨਾਹ ਕੀਤਾ ਹੈ।

Batala Near Village Minor Girl With Relative Rape ਇਨਸਾਨੀਅਤ ਸ਼ਰਮਸ਼ਾਰ ! ਫੁੱਫੜ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ

ਮਿਲੀ ਜਾਣਕਾਰੀ ਅਨੁਸਾਰ 14 ਸਾਲਾ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਉਹ ਕਰੀਬ ਪਿਛਲੇ 5 ਮਹੀਨੇ ਤੋਂ ਆਪਣੀ ਭੂਆ ਕੋਲ ਰਹਿੰਦੀ ਸੀ ਅਤੇ ਓਥੇ ਹ ਪੜਾਈ ਕਰਦੀ ਸੀ। ਜਦੋਂ ਬੀਤੇ ਕੱਲ ਉਸ ਦੀ ਭੂਆ ਘਰੋਂ ਬਾਹਰ ਕਿਸੇ ਕੰਮ ਗਈ ਤਾਂ ਪਿੱਛੋਂ ਉਸਦੇ ਫੁੱਫੜ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਉਸ ਦੀ ਭੂਆ ਘਰ ਆਈ ਤਾਂ ਲੜਕੀ ਰੋਂਦੇ ਹੋਏ ਸਾਰੀ ਗੱਲ ਭੂਆ ਨੂੰ ਦੱਸ ਦਿੱਤੀ।

Batala Near Village Minor Girl With Relative Rape ਇਨਸਾਨੀਅਤ ਸ਼ਰਮਸ਼ਾਰ ! ਫੁੱਫੜ ਨੇ ਨਾਬਾਲਗ ਲੜਕੀ ਨਾਲ ਕੀਤਾ ਜਬਰ-ਜ਼ਨਾਹ

ਜਿਸ ਤੋਂ ਬਾਅਦ ਭੂਆ ਨੇ ਲੜਕੀ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਇਸ ਮਗਰੋਂ ਪੁਲਿਸ ਨੇ ਲੜਕੀ ਅਤੇ ਉਸ ਦੀ ਮਾਂ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

-PTCNews

Related Post