ਬਟਾਲਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਲੋਕ ਗੰਭੀਰ ਜ਼ਖਮੀ

By  Jashan A December 14th 2018 02:12 PM

ਬਟਾਲਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਲੋਕ ਗੰਭੀਰ ਜ਼ਖਮੀ

ਬਟਾਲਾ:ਪੰਚਾਇਤ ਚੌਣਾਂ ਨੂੰ ਲੈ ਕੇ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਸੈਦਪੁਰ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਗਰਸ਼ੀ ਪੱਖੀਆਂ ਵੱਲੋਂ ਅਕਾਲੀ ਪਰਿਵਾਰ ਨੂੰ ਘਰ ਵਿੱਚ ਦਾਖਲ ਹੋ ਕੇ ਨਿਸ਼ਾਨਾ ਬਣਾਇਆ ਗਿਆ ਹੈ।

batala ਬਟਾਲਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਲੋਕ ਗੰਭੀਰ ਜ਼ਖਮੀ

ਇਸ ਹਾਦਸੇ ਦੌਰਾਨ 4 ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਜਿੰਨ੍ਹਾਂ 'ਚ ਇੱਕ ਔਰਤ ਵੀ ਹੈ। ਜ਼ਖਮੀਆਂ ਵਿਚ ਸਿਮਰਜੀਤ ਕੌਰ, ਮਨਜੀਤ ਸਿੰਘ ਤੇ ਹੁਸ਼ਿਆਰ ਸਿੰਘ ਸਾਮਿਲ ਹਨ, ਜਿੰਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ।

ਹੋਰ ਪੜ੍ਹੋ:ਦੁਸਹਿਰਾ ਸਮਾਗਮ ‘ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਰਾਵਣ ਨੂੰ ਕੀ ਪਤਾ ਸੀ ਅੱਜ ਉਸਦੀ ਹੋਵੇਗੀ ਅਸਲੀ ਮੌਤ

batala ਬਟਾਲਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਲੋਕ ਗੰਭੀਰ ਜ਼ਖਮੀ

ਹੁਣ ਤੱਕਦੀ ਮਿਲੀ ਜਾਣਕਾਰੀ ਮੁਤਾਬਕ ਪਿੰਡ ਸੈਦਪੁਰ ਦੇ ਸਾਬਕਾ ਅਕਾਲੀ ਸਰਪੰਚ ਹਰਭਜਨ ਸਿੰਘ ਦੇ ਪਰਿਵਾਰ ਤੇ ਕਾਗਰਸ਼ੀਅਾਂ ਨੇ ਰਿਵਾਲਵਰ 315 ਬੋਰ ਨਾਲ ਗੋਲੀਆਂ ਚਲਾਈਆਂ ਗਈਆਂ ਹਨ।

batala ਬਟਾਲਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀਆਂ ਗੋਲੀਆਂ, 4 ਲੋਕ ਗੰਭੀਰ ਜ਼ਖਮੀ

ਇਸ ਹਾਦਸੇ ਦਾ ਪਤਾ ਚੱਲਦਿਆਂ ਹੀ ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਹਸ਼ਪਤਾਲ 'ਚ ਜ਼ਖਮੀਆਂ ਦਾ ਹਾਲ ਜਾਣਨ ਲਈ ਪਹੁੰਚੇ।

-PTC News

Related Post