ਬਟਾਲਾ ਪੁਲਿਸ ਨੂੰ ਚਕਮਾਂ ਦੇ ਕੇ ਫਰਾਰ ਹੋਏ ਦੂਸਰੇ ਗੈਂਗਸਟਰ ਵਲੋਂ ਸਰੰਡਰ

By  Joshi October 14th 2018 06:31 PM

ਬਟਾਲਾ ਪੁਲਿਸ ਨੂੰ ਚਕਮਾਂ ਦੇ ਕੇ ਫਰਾਰ ਹੋਏ ਦੂਸਰੇ ਗੈਂਗਸਟਰ ਵਲੋਂ ਸਰੰਡਰ

ਅੰਮ੍ਰਿਤਸਰ: ਬਟਾਲਾ ਪੁਲਿਸ ਨੂੰ ਚਕਮਾਂ ਦੇ ਕੇ ਫਰਾਰ ਹੋਏ ਦੂਸਰੇ ਗੈਂਗਸਟਰ ਨੇ ਅੰਮ੍ਰਿਤਸਰ -ਤਰਨਤਾਰਨ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ। ਇਸ ਗੈਂਗਸਟਰ ਦੀ ਪਹਿਚਾਣ ਗੁਰਸੇਵਕ ਵਜੋਂ ਹੋਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਗੈਂਗਸਟਰ ਨੂੰ ਫੜਨ ਲਈ ਪੁਲਿਸ ਵੱਲੋ ਪਰਿਵਾਰਕ ਮੈਂਬਰਾਂ ਤੇ ਪੂਰਾ ਦਬਾਅ ਬਣਾਇਆ ਹੋਇਆ ਸੀ। ਨਾਲ ਹੀ ਬੀਤੇ ਦਿਨ ਬਟਾਲਾ ਪੁਲਿਸ ਵਲੋਂ ਫੜੇ ਗਏ ਗੈਂਗਸਟਰ ਜੋਧਵੀਰ ਨੂੰ ਵੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।

ਹੋਰ ਪੜ੍ਹੋ: ਹੁਣ ਸਹੁਰਿਆਂ ਦੀ ਜਾਇਦਾਦ ‘ਤੇ ਨੂੰਹ ਦਾ ਕੋਈ ਹੱਕ ਨਹੀਂ

ਤੁਹਾਨੂੰ ਦੱਸ ਦੇਈਏ ਕਿ ਦੋਹਾਂ ਗੈਂਗਸਟਰਾਂ ਵਲੋਂ ਬੈਂਕ ਡਕੈਤੀ ਸਮੇਤ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਸਾਜਿਸ਼ ਰਚੀ ਸੀ। ਪੁਲਿਸ ਨੇ ਦੋਹਾਂ ਗੈਂਗਸਟਰਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

—PTC News

Related Post