ਬਟਾਲਾ ਪੁਲਿਸ ਨੇ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ, ਪੁੱਛਗਿੱਛ ਜਾਰੀ

By  Jashan A April 6th 2019 06:27 PM

ਬਟਾਲਾ ਪੁਲਿਸ ਨੇ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ, ਪੁੱਛਗਿੱਛ ਜਾਰੀ,ਬਟਾਲਾ: ਬਟਾਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਲੁੱਟਾਂ ਖੋਹਾਂ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਕਾਰਵਾਈ ਕਰਦਿਆਂ ਇਸ ਗਿਰੋਹ ਦੇ 5 ਮੈਂਬਰਾਂ ਨੂੰ ਦਬੋਚਿਆ। [caption id="attachment_279428" align="aligncenter" width="300"]batala ਬਟਾਲਾ ਪੁਲਿਸ ਨੇ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ, ਪੁੱਛਗਿੱਛ ਜਾਰੀ[/caption] ਐਸ ਐਸ ਪੀ ਬਟਾਲਾ ਊਪਿੰਦਰਜੀਤ ਘੁੰਮਣ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਹੈ।ਇਹਨਾਂ ਫੜ੍ਹੇ ਗਏ ਆਰੋਪੀਆਂ ਦੀ ਪਹਿਚਾਣ ਸਰਵਨ ਕੋਹਾੜ, ਮਨਪ੍ਰੀਤ, ਜਗਜੀਤ,ਹਰਜਿੰਦਰ ਊਰਫ ਫੌਜੀ ਤੇ ਜਾਗੀਰ ਵਜੋਂ ਹੋਈ ਹੈ। ਹੋਰ ਪੜ੍ਹੋ:ਅਜੇ ਦੇਵਗਨ ਮੰਨਦੇ ਹਨ ਆਮਿਰ ਸਿੰਘ ਨੂੰ ਮਹਾਨ [caption id="attachment_279427" align="aligncenter" width="300"]batala ਬਟਾਲਾ ਪੁਲਿਸ ਨੇ ਹਥਿਆਰਾਂ ਸਮੇਤ 5 ਵਿਅਕਤੀਆਂ ਨੂੰ ਕੀਤਾ ਕਾਬੂ, ਪੁੱਛਗਿੱਛ ਜਾਰੀ[/caption] ਪੁਲਿਸ ਨੇ ਇਹਨਾਂ ਪਾਸੋ 3 ਪਿਸਤੌਲ , ਇੱਕ 12 ਬੋਰ ਬੰਦੂਕ ਕਈ ਗੋਲੀਆਂ ਤੇ ਹੋਰ ਤੇਜਧਾਰ ਹਥਿਆਰ ਵੀ ਬਰਾਮਦ ਕੀਤਾ ਹੈ। ਪੁਲਿਸ ਨੇ ਇਹਨਾਂ ਆਰੋਪੀਆਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਤੋਂ ਬਾਅਦ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। -PTC News

Related Post