ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਧੀ ਦੀ ਮੌਤ

By  Jashan A January 9th 2019 05:20 PM

ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਧੀ ਦੀ ਮੌਤ,ਬਟਾਲਾ: ਦਿਨ ਬ ਦਿਨ ਵੱਧ ਰਹੇ ਸੜਕ ਹਾਦਸਿਆਂ ਦੇ ਮਾਮਲੇ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਸੰਘਣੀ ਧੁੰਦ ਕਾਰਨ ਇਹਨਾਂ ਹਾਦਸਿਆਂ 'ਚ ਹੋਰ ਵੀ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਬਟਾਲਾ ਦੇ ਪਿੰਡ ਘੁੰਮਣ ਖੁਰਦ 'ਚ ਵਾਪਰਿਆ ਹੈ। [caption id="attachment_238241" align="aligncenter" width="300"]road accident ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਧੀ ਦੀ ਮੌਤ[/caption] ਇਸ ਹਾਦਸੇ 'ਚ ਮਾਂ-ਧੀ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਇਹ ਮਾਂ-ਧੀ ਆਪਣੇ ਪਿਤਾ ਨਾਲ ਕਾਰ 'ਚ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸਨ। ਹੋਰ ਪੜ੍ਹੋ:ਸੰਗਰੂਰ ‘ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ ‘ਤੇ ਇੰਝ ਕੀਤਾ ਹੱਥ ਸਾਫ਼, ਜਾਣੋ ਮਾਮਲਾ ਇਕ ਤੇਜ਼ ਰਫਤਾਰ ਵਾਹਨ ਨੂੰ ਬਚਾਉਂਦਿਆ ਉਨ੍ਹਾਂ ਦੀ ਕਾਰ ਪਲਟ ਕੇ ਡ੍ਰੇਨ 'ਚ ਜਾ ਡਿੱਗੀ, ਜਿਸ ਨਾਲ ਕਾਰ ਚਾਲਕ ਹਰਨੇਕ ਸਿੰਘ ਅਤੇ ਉਸ ਦੀ ਇਕ ਬੇਟੀ ਜ਼ਖਮੀ ਹੋ ਗਏ। ਪਤਨੀ ਨਵਨੀਤ ਕੌਰ ਤੇ ਪੰਜ ਸਾਲਾ ਬੇਟੀ ਅਨਮੋਲ ਦੀ ਮੌਤ ਹੋ ਗਈ। ਇਸ ਹਾਦਸੇ ਦਾ ਪਤਾ ਲੱਗਣ 'ਤੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। [caption id="attachment_238242" align="aligncenter" width="255"]road accident ਬਟਾਲਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਮਾਂ-ਧੀ ਦੀ ਮੌਤ[/caption] ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਤੇ ਘਟਨਾ ਦਾ ਜਾਇਜਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News

Related Post