ਸੰਗਰੂਰ ‘ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ ‘ਤੇ ਇੰਝ ਕੀਤਾ ਹੱਥ ਸਾਫ਼, ਜਾਣੋ ਮਾਮਲਾ

sangrur

ਸੰਗਰੂਰ ‘ਚ ਲੁਟੇਰਿਆਂ ਨੇ ਲੱਖਾਂ ਦੀ ਰਾਸ਼ੀ ‘ਤੇ ਇੰਝ ਕੀਤਾ ਹੱਥ ਸਾਫ਼, ਜਾਣੋ ਮਾਮਲਾ,ਸੰਗਰੂਰ: ਬੀਤੀ ਰਾਤ ਸੰਗਰੂਰ ਦੇ ਮੰਡੀ ਅਹਿਮਦਗੜ੍ਹ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਓਗੇ। ਦਰਅਸਲ ਇਹ ਮਾਮਲਾ ਚੋਰੀ ਦਾ ਹੈ।ਬੀਤੀ ਰਾਤ ਮੰਡੀ ਅਹਿਮਦਗੜ੍ਹ ‘ਚ 4 ਲੁਟੇਰਿਆਂ ਨੇ ਪੁਲਸ ਥਾਣੇ ਨੇੜੇ ਸਥਿਤ ਘਰ ‘ਚ ਜ਼ਬਰਦਸਤੀ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਕਰੀਬ 7 ਲੱਖ ਦੀ ਨਕਦੀ ਤੇ ਲੱਖਾਂ ਦੇ ਗਹਿਣਿਆਂ ‘ਤੇ ਹੱਥ ਸਾਫ ਕਰ ਦਿੱਤਾ।

sangrurਇਸ ਮਾਮਲੇ ਸਬੰਧੀ ਘਰ ਦੇ ਮਾਲਕ ਵਿਜੇ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਨੂੰ ਗੁਆਂਢ ‘ਚ ਬਣ ਰਹੇ ਨਵੇਂ ਮਕਾਨ ਦੀ ਛੱਤ ਰਸਤਿਓਂ 4 ਲੁਟੇਰੇ ਉਨ੍ਹਾਂ ਦੇ ਘਰ ਵਿਚ ਜ਼ਬਰਦਸਤੀ ਦਾਖਲ ਹੋ ਗਏ ਅਤੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਲਿਆ ਅਤੇ ਦਹਿਸ਼ਤ ਫੈਲਾਉਣ ਲਈ ਉਨ੍ਹਾਂ ਦੇ ਗੋਲੀ ਵੀ ਚਲਾਈ।

sangrur ਇਸ ਘਟਨਾ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ, ਪੁਲਿਸ ਨੇ ਘਟਨਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।ਪੁਲਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਏਗਾ।

—PTC News