ਬਟਾਲਾ: ਨੌਜਵਾਨਾਂ ਨੇ ਘਰ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਪਰਿਵਾਰ 'ਚ ਡਰ ਦਾ ਮਾਹੌਲ

By  Jashan A January 25th 2019 02:06 PM

ਬਟਾਲਾ: ਨੌਜਵਾਨਾਂ ਨੇ ਘਰ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਪਰਿਵਾਰ 'ਚ ਡਰ ਦਾ ਮਾਹੌਲ,ਬਟਾਲਾ: ਬਟਾਲਾ ਦੇ ਭੰਡਾਰੀ ਮੁਹੱਲੇ 'ਚ ਅੱਜ ਸਵੇਰੇ ਇੱਕ ਘਰ 'ਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕੁਝ ਨੌਜਵਾਨਾਂ ਵੱਲੋਂ ਇੱਕ ਘਰ 'ਤੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੂਰੇ ਮੁਹੱਲੇ 'ਚ ਹੜਕੰਪ ਮੱਚ ਗਿਆ ਤੇ ਲੋਕਾਂ 'ਚ ਡਰ ਪੈਦਾ ਹੋ ਗਿਆ।

FIRING ਬਟਾਲਾ: ਨੌਜਵਾਨਾਂ ਨੇ ਘਰ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਪਰਿਵਾਰ 'ਚ ਡਰ ਦਾ ਮਾਹੌਲ

ਇਸ ਘਟਨਾ ਬਾਰੇ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ, ਪਰ ਫਿਰ ਵੀ ਕਿਸੇ ਸਾਡੇ 'ਤੇ ਗੋਲੀਆਂ ਚਲਾਈਆਂ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਘਟਨਾ ਤੋਂ ਪਰਿਵਾਰ ਕਾਫੀ ਡਰ ਗਿਆ ਹੈ।

ਘਰ ਦੇ ਦਰਵਾਜ਼ੇ 'ਤੇ ਗੋਲੀਆਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ ਤੇ ਕਾਰ ਦਾ ਸ਼ੀਸ਼ਾ ਵੀ ਗੋਲੀਬਾਰੀ 'ਚ ਟੁੱਟ ਗਿਆ।

FIRING ਬਟਾਲਾ: ਨੌਜਵਾਨਾਂ ਨੇ ਘਰ 'ਤੇ ਸ਼ਰੇਆਮ ਚਲਾਈਆਂ ਗੋਲੀਆਂ, ਪਰਿਵਾਰ 'ਚ ਡਰ ਦਾ ਮਾਹੌਲ

ਉਥੇ ਹੀ ਇਸ ਘਟਨਾ ਦਾ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

-PTC News

Related Post