ਬਠਿੰਡਾ - ਅੰਮ੍ਰਿਤਸਰ ਹਾਈਵੇ 'ਤੇ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਵੈਨ ਪਲਟੀ , ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ

By  Shanker Badra November 4th 2019 11:29 AM

ਬਠਿੰਡਾ - ਅੰਮ੍ਰਿਤਸਰ ਹਾਈਵੇ 'ਤੇ ਬੱਚਿਆਂ ਨਾਲ ਭਰੀ ਨਿੱਜੀ ਸਕੂਲ ਦੀ ਵੈਨ ਪਲਟੀ , ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ:ਬਠਿੰਡਾ :  ਬਠਿੰਡਾ -ਗੋਨਿਆਣਾ ਸੜਕ 'ਤੇ ਪੈਂਦੇ ਪਿੰਡ ਸਿਵੀਆਂ ਵਿਖੇ ਅੱਜ ਸਵੇਰੇ ਇੱਕ ਨਿੱਜੀ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਪਲਟ ਗਈ ਹੈ। ਇਸ ਦੌਰਾਨ ਜਾਨੀ ਨੁਕਸਾਨ ਨੁਕਸਾਨ ਤੋਂ ਬਚਾਅ ਰਹਿ ਗਿਆ ਪਰ ਕੁੱਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

Bathinda - Amritsar Highway school van Accident , Villagers Protest ਬਠਿੰਡਾ - ਅੰਮ੍ਰਿਤਸਰ ਹਾਈਵੇ 'ਤੇ ਬੱਚਿਆਂ ਨਾਲ ਭਰੀਨਿੱਜੀ ਸਕੂਲ ਦੀ ਵੈਨ ਪਲਟੀ , ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ

ਮਿਲੀ ਜਾਣਕਾਰੀ ਅਨੁਸਾਰ ਪਿੰਡ ਸਿਵੀਆਂ ਵਿਖੇ ਰੋਜ਼ ਮੈਰੀ ਕਾਨਵੈਂਟ ਸਕੂਲ ਦੀ ਬੱਚਿਆਂ ਨਾਲ ਭਰੀ ਵੈਨ ਅੱਜ ਸਵੇਰੇ ਅਚਾਨਕ ਪਲਟ ਗਈ, ਜਿਸ ਦੀ ਖ਼ਬਰ ਮਾਪਿਆਂ ਨੂੰ ਦੇਣ ਦੀ ਬਜਾਏ ਜ਼ਖਮੀ ਬੱਚਿਆਂ ਨੂੰ ਦੂਸਰੀ ਵੈਨ 'ਚ ਸਕੂਲ ਪਹੁੰਚਾ ਦਿੱਤਾ ਗਿਆ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ ਵਜੋਂ ਬਠਿੰਡਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ਪਿੰਡ ਗਿੱਲ ਪੱਤੀ ਕੋਲ ਜਾਮ ਲਗਾ ਦਿੱਤਾ ਹੈ।

Bathinda - Amritsar Highway school van Accident , Villagers Protest ਬਠਿੰਡਾ - ਅੰਮ੍ਰਿਤਸਰ ਹਾਈਵੇ 'ਤੇ ਬੱਚਿਆਂ ਨਾਲ ਭਰੀਨਿੱਜੀ ਸਕੂਲ ਦੀ ਵੈਨ ਪਲਟੀ , ਪਿੰਡ ਵਾਸੀਆਂ ਨੇ ਕੀਤਾ ਰੋਡ ਜਾਮ

ਇਸ ਦੌਰਾਨ ਪਿੰਡ ਵਾਸੀਆਂ ਨੇ ਹਾਦਸੇ ਦਾ ਜਿ਼ੰਮੇਵਾਰ ਸੜਕ ਦੀ ਖਸਤਾ ਹਾਲ ਨੂੰ ਠਹਿਰਾਇਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਿੰਡ ਸਿਵੀਆਂ ਨੂੰ ਗਿੱਲ ਪੱਤੀ ਤੋਂ ਬਠਿੰਡਾ ਜਾਣ ਵਾਲੀਆਂ ਸੜਕਾਂ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਪੈਣ ਕਰਕੇ ਪੁੱਟੀਆਂ ਹੋਈਆਂ ਹਨ। ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਅਤੇ ਕਈ ਹਾਦਸਿਆਂ 'ਚ ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTCNews

Related Post