ਬਠਿੰਡਾ 'ਚ ਅਵਾਰਾ ਪਸ਼ੂ ਕਾਰਨ ਏਅਰ ਫੋਰਸ ਦੇ ਜਵਾਨ ਦੀ ਹੋਈ ਮੌਤ,ਇੱਕ ਗੰਭੀਰ ਜ਼ਖ਼ਮੀ

By  Shanker Badra May 27th 2018 05:39 PM

ਬਠਿੰਡਾ 'ਚ ਅਵਾਰਾ ਪਸ਼ੂ ਕਾਰਨ ਏਅਰ ਫੋਰਸ ਦੇ ਜਵਾਨ ਦੀ ਹੋਈ ਮੌਤ,ਇੱਕ ਗੰਭੀਰ ਜ਼ਖ਼ਮੀ:ਪੰਜਾਬ ਦੇ ਅੰਦਰ ਹਰ ਰੋਜ਼ ਲੋਕ ਆਵਾਰਾ ਪਸ਼ੂਆਂ ਦਾ ਸ਼ਿਕਾਰ ਹੁੰਦੇ ਹਨ।ਬੀਤੇ ਦਿਨੀਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਆਵਾਰਾ ਪਸ਼ੂ ਦਾ ਸ਼ਿਕਾਰ ਹੋਏ ਸਨ।ਅਜਿਹਾ ਹੀ ਇੱਕ ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆ ਹੈ।Bathinda Because stray cattle Air force casualty death,one serious injuryਜਿਥੇ ਅਵਾਰਾ ਪਸ਼ੂਆਂ ਕਾਰਨ ਹਵਾਈ ਫ਼ੌਜ ਦੇ 2 ਜਵਾਨ ਹਾਦਸਾਗ੍ਰਸਤ ਹੋ ਗਏ ਹਨ।ਇਸ ਹਾਦਸੇ ਵਿਚ ਇੱਕ ਜਵਾਨ ਦੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।ਜਾਣਕਾਰੀ ਮੁਤਾਬਕ ਬੀਤੀ ਕੱਲ੍ਹ ਏਅਰ ਫੋਰਸ ਦੇ ਦੋ ਅਧਿਕਾਰੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਦੋਂ ਆਪਣੀ ਯੂਨਿਟ ਵਾਪਸ ਜਾ ਰਹੇ ਸਨ ਤਾਂ ਮਲੋਟ ਰੋਡ 'ਤੇ ਅਚਾਨਕ ਇੱਕ ਅਵਾਰਾ ਪਸ਼ੂ ਉਨ੍ਹਾਂ ਦੀ ਬਾਈਕ ਦੇ ਅੱਗੇ ਆ ਗਿਆ।Bathinda Because stray cattle Air force casualty death,one serious injuryਜਿਸ ਨੂੰ ਬਚਾਉਂਦੇ ਬਚਾਉਂਦੇ ਉਨ੍ਹਾਂ ਦੀ ਮੋਟਰਸਾਈਕਲ ਡਿਵਾਈਡਰ ਨਾਲ ਜਾ ਟਕਰਾਈ ਜਿਸ ਦੇ ਚੱਲਦਿਆਂ ਮੋਟਰਸਾਈਕਲ ਤੇ ਸਵਾਰ 27 ਸਾਲਾ ਸਿਅੰਨਤਨ ਚੈਟਰਜੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਐੱਸ.ਕੇ ਸਮੀਰੂਦੀਨ ਗੰਭੀਰ ਹਾਲਤ ਦੇ ਚੱਲਦਿਆਂ ਬਠਿੰਡਾ ਦੇ ਫੌਜੀ ਹਸਪਤਾਲ ਵਿੱਚ ਭਰਤੀ ਹੈ।Bathinda Because stray cattle Air force casualty death,one serious injuryਮ੍ਰਿਤਕ ਸੰਤਨ ਚੈਟਰਜੀ ਪੱਛਮੀ ਬੰਗਾਲ ਨਾਲ ਸਬੰਧ ਰੱਖਦਾ ਹੈ ਤੇ ਬਠਿੰਡਾ ਦੇ ਭੀਸੀਆਣਾ ਏਅਰ ਫੋਰਸ ਸਟੇਸ਼ਨ ਤੇ ਕਾਰ ਪੋਰਲ ਲੀਡਰ (ਸੀਪੀਅੈਲ) ਵਜੋਂ ਤਾਇਨਾਤ ਸੀ।ਮ੍ਰਿਤਕ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਸਾਥੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤੀ ਗਈ ਹੈ।

-PTCNews

Related Post