ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ ‘ਚੋਂ Mobile Phones ਦਾ ਨੈੱਟਵਰਕ, ਕੇਂਦਰੀ ਜੇਲ ‘ਚੋਂ ਮਿਲੇ 4 ਮੋਬਾਇਲ ਫ਼ੋਨ

By  Shanker Badra February 22nd 2020 01:10 PM

ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ ‘ਚੋਂ Mobile Phones ਦਾ ਨੈੱਟਵਰਕ, ਕੇਂਦਰੀ ਜੇਲ ‘ਚੋਂ ਮਿਲੇ 4 ਮੋਬਾਇਲ ਫ਼ੋਨ:ਬਠਿੰਡਾ : ਬਠਿੰਡਾ ਦੀ ਕੇਂਦਰੀ ਜੇਲ੍ਹ ‘ਚੋਂ ਕੈਦੀਆਂ ਤੇ ਹਵਾਲਾਤੀਆਂ ਕੋਲੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿਸ ਕਰਕੇ ਬਠਿੰਡਾ ਦੀ ਕੇਂਦਰੀ ਜੇਲ੍ਹ ਦੀ ਕਾਰਗੁਜ਼ਾਰੀ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ। ਇਸ ਦੌਰਾਨ ਜੇਲ੍ਹ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਦੀ ਚੈਕਿੰਗ ਦੌਰਾਨ ਜੇਲ੍ਹ ਵਿੱਚ ਬੰਦ ਹਵਾਲਾਤੀ ਤੋਂ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ।

Bathinda Central Jail Recover 4 mobile phones And Charger, Police case Registered ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ ‘ਚੋਂ Mobile Phones ਦਾ ਨੈੱਟਵਰਕ, ਕੇਂਦਰੀ ਜੇਲ ‘ਚੋਂ ਮਿਲੇ 4 ਮੋਬਾਇਲ ਫ਼ੋਨ

ਇਸ ਦੌਰਾਨ ਜਦੋਂ ਜੇਲ੍ਹ ਦੀ ਤਲਾਸ਼ੀ ਲਈ ਗਈ ਤਾਂ ਚਾਰ ਮੋਬਾਇਲ ਫ਼ੋਨ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਮੋਬਾਇਲ ਫੋਨਾਂ ਦੇ ਨਾਲ-ਨਾਲ ਚਾਰਜਰ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਮੋਬਾਈਲ ਮਿਲਣ ਤੋਂ ਬਾਅਦ ਪੁਲਿਸ ਨੇ ਪੰਜ ਕੈਦੀਆਂ ਅਤੇ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।

Bathinda Central Jail Recover 4 mobile phones And Charger, Police case Registered ਨਹੀਂ ਟੁੱਟ ਰਿਹਾ ਪੰਜਾਬ ਦੀਆਂ ਜੇਲ੍ਹਾਂ ‘ਚੋਂ Mobile Phones ਦਾ ਨੈੱਟਵਰਕ, ਕੇਂਦਰੀ ਜੇਲ ‘ਚੋਂ ਮਿਲੇ 4 ਮੋਬਾਇਲ ਫ਼ੋਨ

ਦੱਸ ਦੇਈਏ ਕਿ ਇਸ ਤੋਂ ਕੁੱਝ ਦਿਨ ਪਹਿਲਾਂ ਵੀ ਪੁਲਿਸ ਵੱਡੀ ਗਿਣਤੀ ‘ਚ ਜੇਲ ‘ਚੋਂ ਮੋਬਾਇਲ ਅਤੇ ਨਸ਼ਾ ਬਰਾਮਦ ਕਰ ਚੁੱਕੀ ਹੈ। ਜਿਸ ਨੂੰ ਲੈ ਕੇ ਬਠਿੰਡਾ ਦੀ ਕੇਂਦਰੀ ਜੇਲ੍ਹ ਇੱਕ ਫਿਰ ਸਵਾਲਾਂ ਦੇ ਘੇਰੇ ’ਚ ਆ ਗਈ ਹੈ। ਪੰਜਾਬ ਦੀਆਂ ਜੇਲ੍ਹਾਂ ‘ਚੋਂ ਮੋਬਾਇਲ ਦਾ ਨੈੱਟਵਰਕ ਨਹੀਂ ਟੁੱਟ ਰਿਹਾ ਅਤੇ ਪਿਛਲੇ ਦਿਨੀਂ ਵੀ ਕੇਂਦਰੀ ਜੇਲ ‘ਚੋਂ 7 ਮੋਬਾਇਲ ਫ਼ੋਨ ਮਿਲੇ ਸਨ।

-PTCNews

Related Post