ਬਠਿੰਡਾ 'ਚ ਵਾਪਰਿਆ ਭਿਆਨਕ ਹਾਦਸਾ , ਤੇਜ਼ ਰਫ਼ਤਾਰ ਕਾਰ ਨੇ 4 ਵਿਦਿਆਰਥਣਾਂ ਨੂੰ ਦਰੜਿਆ

By  Shanker Badra November 30th 2018 02:08 PM -- Updated: November 30th 2018 02:13 PM

ਬਠਿੰਡਾ 'ਚ ਵਾਪਰਿਆ ਭਿਆਨਕ ਹਾਦਸਾ , ਤੇਜ਼ ਰਫ਼ਤਾਰ ਕਾਰ ਨੇ 4 ਵਿਦਿਆਰਥਣਾਂ ਨੂੰ ਦਰੜਿਆ:ਬਠਿੰਡਾ : ਬਠਿੰਡਾ ਦੇ ਗੋਨਿਆਣਾ ਬਾਜਾਖਾਨਾ ਰੋਡ 'ਤੇ ਪਿੰਡ ਜੀਦਾ ਦੇ ਨਜ਼ਦੀਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ।ਇਸ ਹਾਦਸੇ ਵਿੱਚ ਕਾਰ ਨੇ 4 ਸਕੂਲੀ ਵਿਦਿਆਰਥਣਾਂ ਨੂੰ ਦਰੜ ਦਿੱਤਾ ਹੈ ਅਤੇ ਵਿਦਿਆਰਥਣਾਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈਆਂ ਹਨ।Bathinda Near village jeeda Accident car 4 girl students Crushedਇਸ ਘਟਨਾ ਤੋਂ ਬਾਅਦ 4 ਸਕੂਲੀ ਵਿਦਿਆਰਥਣਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ,ਜਿਨ੍ਹਾਂ 'ਚੋਂ ਦੋ ਵਿਦਿਆਰਥਣਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।Bathinda Near village jeeda Accident car 4 girl students Crushedਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਹੈ ,ਜਦੋਂ ਵਿਦਿਆਰਥਣਾਂ ਸਵੇਰੇ ਸਕੂਲ ਜਾ ਰਹੀਆਂ ਸਨ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।Bathinda Near village jeeda Accident car 4 girl students Crushedਜ਼ਿਕਰਯੋਗ ਹੈ ਕਿ ਅੱਜ ਸਵੇਰੇ ਹੀ ਖੰਨਾ ਵਿਖੇ ਧੂੰਦ ਕਾਰਨ 3 ਵਾਹਨਾਂ ਵਿਚਕਾਰ ਜ਼ੋਰਦਾਰ ਟੱਕਰ ਹੋ ਗਈ ਸੀ ਜਿਸ ਵਿੱਚ ਇੱਕ ਨਿਜੀ ਕੰਪਨੀ ਦੇ ਦਰਜਨਾਂ ਕਰਮਚਾਰੀ ਜਖ਼ਮੀ ਹੋ ਗਏ ਅਤੇ 4 ਦੀ ਹਾਲਤ ਅਜੇ ਵੀ ਹਸਪਤਾਲ ਵਿੱਚ ਗੰਭੀਰ ਬਣੀ ਹੋਈ ਹੈ।

-PTCNews

Related Post