ਹੋਟਲ 'ਚ ਰੰਗਰਲੀਆਂ ਮਨਾਉਦੇ 4 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ !

By  Shanker Badra April 20th 2019 07:22 PM -- Updated: April 20th 2019 07:24 PM

ਹੋਟਲ 'ਚ ਰੰਗਰਲੀਆਂ ਮਨਾਉਦੇ 4 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ !:ਬਠਿੰਡਾ: ਬਠਿੰਡਾ ਪੁਲਿਸ ਨੇ ਇੱਕ ਨਿੱਜੀ ਹੋਟਲ ਵਿੱਚ ਚੱਲਦੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਹੈ।ਇਥੇ ਇੱਕ ਹੋਟਲ ‘ਚ ਪੁਲਿਸ ਨੇ ਛਾਪਾ ਮਾਰ ਕੇ 4 ਜੋੜਿਆਂ ਨੂੰ ਇਤਰਾਜਯੋਗ ਹਾਲਤ ‘ਚ ਕਾਬੂ ਕੀਤਾ ਅਤੇ ਹੋਟਲ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।

Bathinda Police private hotel 4 lovers couples Arrested
ਹੋਟਲ 'ਚ ਰੰਗਰਲੀਆਂ ਮਨਾਉਦੇ 4 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ !

ਜਾਣਕਾਰੀ ਮੁਤਾਬਕ ਪੁਲਿਸ ਨੂੰ ਪਿਛਲੇ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਸ ਹੋਟਲ ‘ਚ ਜਿਸਮਾਂ ਦਾ ਕਾਲਾ ਧੰਦਾ ਹੁੰਦਾ ਹੈ।ਹੋਟਲ ਮਾਲਕ ਕਮਰਾ ਕਿਰਾਏ ‘ਤੇ ਦੇਣ ਦੇ ਨਾਂ ‘ਤੇ ਓਥੇ ਗਲਤ ਕੰਮ ਕਰਵਾਉਂਦਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਛਾਪਾਮਾਰੀ ਕਰਕੇ 4 ਲੜਕੇ ਅਤੇ 4 ਲੜਕੀਆਂ ਨੂੰ ਰੰਗ ਰਲੀਆਂ ਮਨਾਉਂਦੇ ਹੋਏ ਗ੍ਰਿਫਤਾਰ ਕੀਤਾ ਹੈ।

Bathinda Police private hotel 4 lovers couples Arrested
ਹੋਟਲ 'ਚ ਰੰਗਰਲੀਆਂ ਮਨਾਉਦੇ 4 ਪ੍ਰੇਮੀ ਜੋੜੇ ਰੰਗੇ ਹੱਥੀਂ ਫੜੇ !

ਇਸ ਸਬੰਧੀ ਬਠਿੰਡਾ ਦੇ ਡੀ.ਐੱਸ.ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਨੂੰ ਸੂਚਨਾ ਮਿਲੀ ਸੀ।ਜਿਸ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ 4 ਲੜਕੇ ਅਤੇ 4 ਲੜਕੀਆਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਉਕਤ ਹੋਟਲ 'ਤੇ ਪੁਲਿਸ ਪਹਿਲਾਂ ਵੀ ਕਈ ਵਾਰ ਪੁਲਿਸ ਛਾਪੇਮਾਰੀ ਕਰ ਚੁੱਕੀ ਹੈ।ਇਸ ਦੇ ਦੌਰਾਨ ਪੁਲਿਸ ਨੇ ਹੋਟਲ ਮਾਲਕ ਨੂੰ ਵੀ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTCNews

Related Post