ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ

By  Shanker Badra June 4th 2019 01:02 PM

ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ:ਬਠਿੰਡਾ : ਬਠਿੰਡਾ ਦੇ ਪਿੰਡ ਕਿਕਲੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਚੌਕੀ 'ਚ ਇੱਕ ਨੌਜਵਾਨ ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਮਾਰ ਕੀਤੀ ਗਈ ਸੀ।ਇਸ ਤੋਂ ਬਾਅਦ ਨੌਜਵਾਨ ਉਤੇ ਆਪਣੀ ਖਾਕੀ ਵਰਦੀ ਦੀ ਧੌਂਸ ਦਿਖਾਉਣੀ ਏਐੱਸਆਈ ਕੌਰ ਸਿੰਘ ਨੂੰ ਉਸ ਸਮੇਂ ਮਹਿੰਗੀ ਪੈ ਗਈ ,ਜਦੋਂ ਮਹਿਕਮੇ ਨੇ ਉਸਨੂੰ ਸਸਪੈਂਡ ਕਰ ਦਿੱਤਾ।ਏਐੱਸਆਈ ਕੌਰ ਸਿੰਘ ਉਤੇ ਇੱਕ ਨੌਜਵਾਨ 'ਤੇ ਥਰਡ ਡਿਗਰੀ ਟਾਰਚਰ ਕਰਨ ਦੇ ਇਲਜ਼ਾਮ ਹਨ।

Bathinda :Police station Young Police Employees Strangled ASI suspend ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ

ਜਾਣਕਾਰੀ ਅਨੁਸਾਰ ਪੀੜਤ ਨੌਜਵਾਨ ਮਨਵੀਰ ਸਿੰਘ ਪਿੰਡ ਕਿਲਾ ਨੌ ਜ਼ਿਲਾ ਫਰੀਦਕੋਟ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਬਠਿੰਡਾ ਦੇ ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਦੀ ਵਿਆਹੁਤਾ ਔਰਤ ਨਾਲ ਪ੍ਰੇਮ ਸਬੰਧ ਸਨ। ਜਦੋਂ ਵਿਆਹੁਤਾ ਔਰਤ ਬੀਤੇ ਦਿਨੀਂ ਆਪਣੇ ਪੇਕੇ ਪਿੰਡ ਕਿਲਾ ਨੌ ਫਰੀਦਕੋਟ ਗਈ ਤਾਂ ਉਥੋਂ ਹੀ ਉਕਤ ਨੌਜਵਾਨ ਉਸ ਨੂੰ ਲੈ ਕੇ ਫਰਾਰ ਹੋ ਗਿਆ।

Bathinda :Police station Young Police Employees Strangled ASI suspend ਬਠਿੰਡਾ : ਪੁਲਿਸ ਨੇ ਥਾਣੇ 'ਚ ਨੌਜਵਾਨ 'ਤੇ ਢਾਹਿਆ ਤਸ਼ੱਦਦ , ਬੇਰਹਿਮੀ ਨਾਲ ਕੁੱਟਿਆ , ASI ਸਸਪੈਂਡ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਇਸ ਦੇਸ਼ ਦੀ ਬਣਨਾ ਚਾਹੁੰਦੀ ਹੈ ਪ੍ਰਧਾਨ ਮੰਤਰੀ

ਇਸ ਤੋਂ ਬਾਅਦ ਔਰਤ ਦੇ ਸਹੁਰੇ ਪਰਿਵਾਰ ਨੇ ਨੌਜਵਾਨ ਖਿਲਾਫ ਪੁਲਿਸ ਚੌਕੀ ਕਿੱਲੀ ਨਿਹਾਲ ਸਿੰਘ ਵਾਲਾ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਤੇ ਫਿਰ ਉਸ ਉਤੇ ਏ.ਐੱਸ.ਆਈ. ਕੌਰ ਸਿੰਘ ਨੇ ਬੁਰੀ ਤਰ੍ਹਾਂ ਤਸ਼ੱਦਦ ਢਾਹਿਆ। ਪੁਲਿਸ ਤਸ਼ੱਦਦ ਤੋਂ ਬਾਅਦ ਪੀੜਤ ਨੌਜਵਾਨ ਦੀ ਹਾਲਤ ਦੇਖਦਿਆਂ ਉਸ ਨੂੰ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ।

-PTCNews

Related Post