ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨ ਹੋਏ ਪ੍ਰੇਸ਼ਾਨ, ਅੱਕ ਕੇ ਲਿਆ ਇਹ ਵੱਡਾ ਫੈਸਲਾ

By  Joshi November 9th 2018 05:46 PM

ਝੋਨੇ ਦੀ ਫਸਲ ਨੂੰ ਲੈ ਕੇ ਕਿਸਾਨ ਹੋਏ ਪ੍ਰੇਸ਼ਾਨ, ਅੱਕ ਕੇ ਲਿਆ ਇਹ ਵੱਡਾ ਫੈਸਲਾ,ਬਠਿੰਡਾ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਹਿਮ ਮੀਟਿੰਗ ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਕੀਤੀ ਗਈ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਕਾਕਾ ਸਿੰਘ ਕੋਟੜਾ , ਰੇਸ਼ਮ ਸਿੰਘ ਯਾਤਰੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਕਿਸਾਨ ਦੀ ਝੋਨੇ ਦੀ ਫ਼ਸਲ ਮੰਡੀਆਂ ਵਿੱਚ ਸਰਕਾਰ ਦੀ ਅਣਗਹਿਲੀ ਕਾਰਨ ਰੁਲ ਰਹੀ ਹੈ।

ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕਰਨ ਤੇ, ਪ੍ਰਸ਼ਾਸਨ ਵੱਲੋਂ ਵਾਰ-ਵਾਰ ਵਿਸ਼ਵਾਸ ਦਿਵਾਉਣ ਤੇ ਪਰਨਾਲਾ ਉਥੇ ਦੀ ਉਥੇ ਖੜ੍ਹਾ ਹੈ, ਉਹਨਾਂ ਕਿਹਾ ਕਿ ਇਸ ਤੋਂ ਸਿੱਧ ਹੁੰਦਾ ਹੈ ਕਿ ਕੁੱਤੀ ਚੋਰਾਂ ਨਾਲ ਰਲ਼ੀ ਹੋਈ ਹੈ, ਤੇ ਮੋਸਚਰ ਦੇ ਨਾਂ ਤੇ ਖੁਲੀ ਅਤੇ ਸ਼ਰੇਆਮ ਸਰਕਾਰ ਦੀ ਮਿਲੀਭੁਗਤ ਤੇ ਸ਼ੈਲਰ ਮਾਲਕ ਮੰਡੀਆਂ ਵਿੱਚ ਕਿਸਾਨਾਂ ਦੀ ਦਿਨ ਦਿਹਾੜੇ ਲੁੱਟ ਹੋ ਰਹੀ ਹੈ, ਪ੍ਰਸ਼ਾਸਨ ਤੇ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਇਸ ਤੋਂ ਸਾਬਤ ਹੁੰਦਾ ਹੈ ਕਿ ਕਿ ਦਾਣਾ ਦਾਣਾ ਮੰਡੀਆਂ ਵਿੱਚੋਂ ਚੁੱਕਣ ਦਾ ਵਾਅਦਾ ਕੀਤਾ ਖੋਖਲਾ ਹੋ ਚੁਕਿਆ ਹੈ।

ਹੋਰ ਪੜ੍ਹੋ:ਕ੍ਰਿਕੇਟ ਇਤਿਹਾਸ ‘ਚ ਪਹਿਲੀ ਵਾਰ ਹੋਇਆ ਕੁਝ ਅਜਿਹਾ, ਖਿਡਾਰੀ ‘ਤੇ ਦਰਸ਼ਕ ਵੀ ਹੈਰਾਨ (ਵੀਡੀਓ)

ਜਦੋਂ ਕਿ ਨਮੀ ਦੀ ਮਾਤਰਾ ਮੋਸਮ ਅਨੁਸਾਰ ਕਿਸੇ ਵੀ ਤਰ੍ਹਾਂ ਨਹੀਂ ਆਉਂਦੀ, ਤੇ ਮੋਸਚਰ ਮਸ਼ੀਨਾਂ ਦੇ ਵਿੱਚ ਵੀ ਵੱਡੇ ਪੱਧਰ ਤੇ ਹੇਰਾ ਫੇਰੀਆਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹਿਆਂ ਹਨ, ਅਗਲੇ ਐਕਸ਼ਨ ਦਾ ਇਹ ਫੈਸਲਾ ਕੀਤਾ ਗਿਆ ਕਿ 10-11-2018 ਨੂੰ ਕਿਸਾਨ ਆਗੂ ਜ਼ਿਲ੍ਹਾ ਮਿਨੀ ਸਕੱਤਰੇਤ ਅੱਗੇ ਮਰਨ ਵਰਤ ਤੇ ਬੈਠਣਗੇ ਜਿੰਨਾ ਸਮਾਂ ਮੰਡੀਆ ਵਿਚੋਂ ਝੋਨੇ ਦਾ ਦਾਣਾ ਦਾਣਾ ਨਹੀਂ ਚੁੱਕਿਆ ਜਾਂਦਾ ਉਨਾਂ ਸਮਾਂ ਮਰਨ ਵਰਤ ਜਾਰੀ ਰਹੇਗਾ ਇਸ ਦਾ ਜ਼ੁਮੇਵਾਰ ਜਾਨੀ ,ਮਾਲੀ ਨੁਕਸਾਨ ਦਾ ਜ਼ਿਮੇਵਾਰ ਖੁਦ ਪ੍ਰਸ਼ਾਸਨ ਹੋਵੇਗਾ।

—PTC News

Related Post