ਬਠਿੰਡਾ: ਪਿੰਡ ਵਾਸੀਆਂ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ, ਬੱਚੇ ਤੇ ਅਧਿਆਪਕ ਖੁਸ਼, ਤੁਸੀਂ ਵੀ ਦੇਖੋ ਤਸਵੀਰਾਂ

By  Jashan A February 19th 2019 02:20 PM -- Updated: March 12th 2019 01:47 PM

ਬਠਿੰਡਾ: ਪਿੰਡ ਵਾਸੀਆਂ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ, ਬੱਚੇ ਤੇ ਅਧਿਆਪਕ ਖੁਸ਼, ਤੁਸੀਂ ਵੀ ਦੇਖੋ ਤਸਵੀਰਾਂ,ਬਠਿੰਡਾ: ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਦਾਅਵੇ ਕਰਦੀ ਆ ਰਹੀ ਹੈ,ਪਰ ਸਰਕਾਰ ਦੇ ਦਾਅਵੇ ਲਗਾਤਾਰ ਖੋਖਲੇ ਹੁੰਦੇ ਦਿਖਾਈ ਦੇ ਰਹੇ ਹਨ। ਬੱਚਿਆਂ ਦੀ ਸਿੱਖਿਆ ਨੂੰ ਮੁਖ ਰੱਖਦੇ ਪਿੰਡ ਵਾਸੀ ਹੀ ਆਪਣੇ ਪਿੰਡਾਂ ਦੇ ਸਕੂਲਾਂ ਦੀ ਨੁਹਾਰ ਬਦਲਣ 'ਚ ਯੋਗਦਾਨ ਪਾ ਰਹੇ ਹਨ। ਉਹਨ ਤੱਕ ਪੰਜਾਬ ਦੇ ਕਈ ਸਕੂਲਾਂ ਦੀ ਹਾਲਤ ਸੁਧਰ ਚੁੱਕੀ ਹੈ।

bti ਬਠਿੰਡਾ: ਪਿੰਡ ਵਾਸੀਆਂ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ, ਬੱਚੇ ਤੇ ਅਧਿਆਪਕ ਖੁਸ਼, ਤੁਸੀਂ ਵੀ ਦੇਖੋ ਤਸਵੀਰਾਂ

ਅਜਿਹੀ ਹੀ ਇੱਕ ਹੋਰ ਪਹਿਲਕਦਮੀ ਕਰਦੇ ਹੋਏ ਬਠਿੰਡਾ ਦੇ ਪਿੰਡ ਜੋਗਾਨੰਦ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ ਬਦਲਣ ਲਈ ਪਿੰਡ ਵਾਸੀਆਂ ਨੇ ਮਹੱਤਵਪੂਰਨ ਯੋਗਦਾਨ ਪਾਇਆ ਹੈ।

bti ਬਠਿੰਡਾ: ਪਿੰਡ ਵਾਸੀਆਂ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ, ਬੱਚੇ ਤੇ ਅਧਿਆਪਕ ਖੁਸ਼, ਤੁਸੀਂ ਵੀ ਦੇਖੋ ਤਸਵੀਰਾਂ

ਪਿੰਡ ਵਾਸੀਆਂ ਨੇ ਪ੍ਰਾਇਮਰੀ ਸਕੂਲ 'ਚ ਇਮਾਰਤ ਨੂੰ ਨਵਾਂ ਬਣਾਇਆ ਗਿਆ ਹੈ ਅਤੇ ਸਕੂਲ ਦੀਆਂ ਕੰਧਾਂ 'ਤੇ ਚਿੱਤਰਕਾਰੀ ਦੇ ਨਾਲ-ਨਾਲ ਸਮਾਰਟ ਕਲਾਸਾਂ ਵੀ ਬਣਾਈਆਂ ਗਈਆਂ ਹਨ। ਸਕੂਲ ਨੂੰ ਰੰਗ-ਰੋਗਨ ਕਰਵਾ ਦਿੱਤਾ ਗਿਆ ਹੈ। ਜਿਸ ਨਾਲ ਪੜ੍ਹਨ ਵਾਲੇ ਬੱਚੇ ਅਤੇ ਪੜ੍ਹਾਉਣ ਵਾਲੇ ਅਧਿਆਪਕ ਵੀ ਬਹੁਤ ਹੀ ਖੁਸ਼ੀ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹਨ।

bti ਬਠਿੰਡਾ: ਪਿੰਡ ਵਾਸੀਆਂ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ, ਬੱਚੇ ਤੇ ਅਧਿਆਪਕ ਖੁਸ਼, ਤੁਸੀਂ ਵੀ ਦੇਖੋ ਤਸਵੀਰਾਂ

ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਪਾਰਕ ਬਣਾਈ ਗਈ ਹੈ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਝੂਲੇ ਵੀ ਲਗਾਏ ਗਏ ਹਨ।

ਅਧਿਆਪਕਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਪੱਧਰ 'ਤੇ ਪੈਸੇ ਇਕੱਠੇ ਕਰਕੇ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦੀ ਕਵਾਇਦ ਸ਼ੁਰੂ ਕੀਤੀ।

bti ਬਠਿੰਡਾ: ਪਿੰਡ ਵਾਸੀਆਂ ਨੇ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਨੁਹਾਰ, ਬੱਚੇ ਤੇ ਅਧਿਆਪਕ ਖੁਸ਼, ਤੁਸੀਂ ਵੀ ਦੇਖੋ ਤਸਵੀਰਾਂ

ਅਧਿਆਪਕ ਪਿੰਡ ਵਾਸੀਆਂ ਦੀ ਇਸ ਪਹਿਲ ਤੋਂ ਕਾਫੀ ਖੁਸ਼ ਹਨ। ਪਿੰਡ ਵਾਸੀਆਂ ਦੇ ਇਸ ਕੰਮ ਦੀ ਹਰ ਪਾਸੇ ਸ਼ਲਾਘਾ ਕੀਤੀ ਜਾ ਰਹੀ ਹੈ।

-PTC News

Related Post