ਬਠਿੰਡਾ 'ਚ ਲੱਗੀਆਂ ਸ਼ਿਵਰਾਤਰੀ ਦੀਆਂ ਰੌਣਕਾਂ, ਸ਼ਿਵ ਭਗਤਾਂ 'ਚ ਭਾਰੀ ਉਤਸ਼ਾਹ

By  Jashan A July 30th 2019 12:00 PM

ਬਠਿੰਡਾ 'ਚ ਲੱਗੀਆਂ ਸ਼ਿਵਰਾਤਰੀ ਦੀਆਂ ਰੌਣਕਾਂ, ਸ਼ਿਵ ਭਗਤਾਂ 'ਚ ਭਾਰੀ ਉਤਸ਼ਾਹ,ਬਠਿੰਡਾ: ਜਿਥੇ ਦੇਸ਼ ਭਰ 'ਚ ਸ਼ਿਵਰਾਤਰੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ, ਉਥੇ ਹੀ ਬਠਿੰਡਾ ਦੇ ਮਹਿਨਾ ਚੌਕ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਚ ਭਗਤਾਂ ਵਲੋਂ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਤੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਕਾਵੜੀਆਂ ਵਲੋਂ ਹਰਿਦੁਆਰ ਤੋਂ ਗੰਗਾ ਜਲ ਲਿਆ ਕੇ ਸ਼ਿਵਲਿੰਗ ਦਾ ਅਭਿਸ਼ੇਕ ਕੀਤਾ ਗਿਆ।

ਉਥੇ ਹੀ ਕਾਵੜੀਆਂ ਨੇ ਕਿਹਾ ਕਿ ਅਸੀ ਹਰ ਸਾਲ ਭੋਲ਼ੇ ਬਾਬਾ ਦਾ ਨਾਮ ਲੈ ਕੇ ਹਰਿਦੁਆਰ ਤੋਂ ਕਾਵੜ ਲੈ ਕੇ ਆਉਂਦੇ ਹਾਂ। ਜਿਸ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਅਤੇ ਸਾਡੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।

ਹੋਰ ਪੜ੍ਹੋ: ਪੰਜਾਬ, ਹਰਿਆਣਾ ਹਾਈਕੋਰਟ ਵੱਲੋਂ ਬਿਨ੍ਹਾਂ ਆਗਿਆ ਧਾਰਮਿਕ ਸਥਾਨਾਂ ‘ਤੇ ਲਾਊਡ ਸਪੀਕਰਾਂ ਦੀ ਵਰਤੋਂ ‘ਤੇ ਰੋਕ

ਇਸ ਪਵਿੱਤਰ ਦਿਹਾੜੇ 'ਤੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਪਹੁੰਚੇ ਸ਼ਿਵ ਭਗਤਾਂ ਨੇ ਦੁੱਧ, ਦਹੀ, ਭੰਗ, ਬੇਲ ਪੱਤਰ ਆਦਿ ਸ਼ਿਵਲਿੰਗ 'ਤੇ ਚੜਾ ਕੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

-PTC News

Related Post