ਬਠਿੰਡਾ ਦੇ ਇਸ ਪਿੰਡ 'ਚ ਛੋਟੀ ਉਮਰ ਦੀ ਲੜਕੀ ਬਣੀ ਸਰਪੰਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ

By  Jashan A January 7th 2019 02:27 PM

ਬਠਿੰਡਾ ਦੇ ਇਸ ਪਿੰਡ 'ਚ ਛੋਟੀ ਉਮਰ ਦੀ ਲੜਕੀ ਬਣੀ ਸਰਪੰਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ,ਤਲਵੰਡੀ ਸਾਬੋ: ਇਸ ਵਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਨੌਜਵਾਨ ਪੀੜੀ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਜਿਸ ਦੌਰਾਨ ਚੋਣਾਂ 'ਚ ਕਾਫ਼ੀ ਹੱਦ ਤੱਕ ਯੂਥ ਨੇ ਹਿੱਸਾ ਲਿਆ। ਜ਼ਿਆਦਾ ਮਾਤਰਾ 'ਚ ਜਿੱਤ ਵੀ ਯੂਥ ਦੀ ਝੋਲੀ 'ਚ ਹੀ ਪਈ।

bathinda ਬਠਿੰਡਾ ਦੇ ਇਸ ਪਿੰਡ 'ਚ ਛੋਟੀ ਉਮਰ ਦੀ ਲੜਕੀ ਬਣੀ ਸਰਪੰਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ

ਪੰਜਾਬ 'ਚ ਕਈ ਥਾਵਾਂ 'ਤੇ ਨੌਜਵਾਨ ਸਰਪੰਚ ਜਾਂ ਪੰਚ ਬਣੇ, ਜਿੰਨਾਂ ਨੇ ਮੋੜ ਮੰਡੀ ਦੇ ਪਿੰਡ ਮਾਨਕਖਾਨਾ 'ਚ ਵੀ ਪੜ੍ਹੀ-ਲਿਖੀ ਕੁੜੀ ਨੂੰ ਸਰਪੰਚੀ ਦਿੱਤੀ ਗਈ ਹੈ ਤੇ ਇਤਿਹਾਸ ਰਚਿਆ।

bathinda ਬਠਿੰਡਾ ਦੇ ਇਸ ਪਿੰਡ 'ਚ ਛੋਟੀ ਉਮਰ ਦੀ ਲੜਕੀ ਬਣੀ ਸਰਪੰਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ

ਭਾਵੇਂ ਗੱਲ ਕੀਤੀ ਜਾਵੇ ਜਲੰਧਰ ਦੇ ਪਿੰਡ ਬੇਗਮਪੁਰਾ ਦੀ ਜਿਥੇ ਇੱਕ ਪੜ੍ਹੀ ਲਿਖੀ ਨੂੰਹ ਨੇ ਸੱਸ ਨੂੰ ਹਰਾ ਕੇ ਸਰਪੰਚੀ ਦੀ ਕੁਰਸੀ 'ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਮੋੜ ਮੰਡੀ ਦੇ ਪਿੰਡ ਮਾਨਕਖਾਨਾ 'ਚ ਵੀ ਪੜ੍ਹੀ-ਲਿਖੀ ਕੁੜੀ ਨੂੰ ਸਰਪੰਚੀ ਦਿੱਤੀ ਗਈ ਹੈ। ਸਰਪੰਚ ਬਣੀ ਇਸ ਲੜਕੀ ਦਾ ਨਾਮ ਸੈਸਨਦੀਪ ਦੱਸਿਆ ਜਾ ਰਿਹਾ ਹੈ। ਜਿਸ ਦੀ ਉਮਰ ਮਹਿਜ਼ 22 ਸਾਲ ਹੈ।

bathinda ਬਠਿੰਡਾ ਦੇ ਇਸ ਪਿੰਡ 'ਚ ਛੋਟੀ ਉਮਰ ਦੀ ਲੜਕੀ ਬਣੀ ਸਰਪੰਚ, ਪਿੰਡ ਵਾਸੀਆਂ ਨਾਲ ਕੀਤੇ ਇਹ ਵਾਅਦੇ

ਸਰਪੰਚ ਬਣਨ ਤੋਂ ਬਾਅਦ ਇਸ ਨੌਜਵਾਨ ਲੜਕੀ ਨੇ ਪਿੰਡ ਦੇ ਵਿਕਾਸ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਸੈਸਨਦੀਪ ਬੀ. ਐੱਸ. ਸੀ. ਐਗਰੀਕਲਚਰ ਕਰ ਚੁੱਕੀ ਹੈ ਤੇ ਹੁਣ ਦਿੱਲੀ ਆਈ.ਏ. ਐੱਸ. ਦੀ ਤਿਆਰੀ ਕਰ ਰਹੀ ਹੈ।ਧੀ ਦੇ ਸਰਪੰਚ ਚੁਣੇ ਜਾਣ 'ਤੇ ਪਰਿਵਾਰਕ ਮੈਂਬਰ ਬੇਹੱਦ ਖੁਸ਼ ਹਨ ਤੇ ਉਨ੍ਹਾਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ।

-PTC News

Related Post