ਕਾਂਗਰਸੀ ਲੀਡਰ ਚੜ੍ਹਿਆ ਸਿਹਤ ਵਿਭਾਗ ਦੇ ਅੜਿੱਕੇ, ਕਰਦਾ ਸੀ ਇਹ ਗਲਤ ਕਾਰੋਬਾਰ

By  Joshi October 30th 2018 12:49 PM

ਕਾਂਗਰਸੀ ਲੀਡਰ ਚੜ੍ਹਿਆ ਸਿਹਤ ਵਿਭਾਗ ਦੇ ਅੜਿੱਕੇ, ਕਰਦਾ ਸੀ ਇਹ ਗਲਤ ਕਾਰੋਬਾਰ,ਬਠਿੰਡਾ: ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਂਗਰਸੀ ਲੀਡਰ ਦੀ ਘਿਓ ਬਣਾਉਣ ਵਾਲੀ ਫੈਕਟਰੀ 'ਤੇ ਛਾਪੇਮਾਰੀ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਐੱਸ.ਪੀ.ਡੀ. ਫਰੀਦਕੋਟ ਰਾਜ ਬਚਨ ਸਿੰਘ ਦੀ ਅਗਵਾਈ ਵਿੱਚ ਸਿਹਤ ਵਿਭਾਗ ਮੋਗਾ ਦੀ ਟੀਮ ਵਲੋਂ ਡੀ.ਐੱਚ.ਓ. ਹਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਛਾਪੇਮਾਰੀ ਕੀਤੀ ਗਈ ਅਤੇ ਜਾਂਚ ਲਈ ਸੈਂਪਲ ਵੀ ਭਰੇ ਗਏ। ਇਸ ਮਾਮਲੇ ਵਿੱਚ ਐੱਸ.ਪੀ.ਡੀ. ਫਰੀਦਕੋਟ ਦਾ ਕਹਿਣਾ ਹੈ ਕਿ ਸਾਨੂੰ ਇਸ ਫੈਕਟਰੀ ਬਾਰੇ ਗੁਪਤ ਸੂਚਨਾ ਮਿਲੀ ਸੀ,

ਹੋਰ ਪੜ੍ਹੋ:ਮਾਂ ਵੱਲੋਂ ਕਬੱਡੀ ਖਿਡਾਰੀ ਦੇ ਕਤਲ ਕਰਨ ਦਾ ਮਾਮਲਾ :ਐੱਸ.ਐੱਚ.ਓ. ਵਿਕਰਮ ਸਿੰਘ ਸੋਹੀ ਨੂੰ ਕੀਤਾ ਲਾਇਨ ਹਾਜ਼ਰ

ਜਿਸ ਤੋਂ ਬਾਅਦ ਸ਼ੱਕੀ ਤੌਰ 'ਤੇ ਫੈਕਟਰੀ 'ਤੇ ਛਾਪਾ ਮਾਰਿਆ ਗਿਆ। ਸਿਹਤ ਵਿਭਾਗ ਦੀ ਟੀਮ ਵਲੋਂ ਫੈਕਟਰੀ ਅੰਦਰ ਤਿਆਰ ਹੋਣ ਵਾਲੇ ਘਿਓ-ਤੇਲ ਦੇ ਸੈਂਪਲ ਭਰੇ ਗਏ,

ਅਤੇ ਫੈਕਟਰੀ ਵਿਚੋਂ ਆਰ.ਐੱਮ.ਕੈਮੀਕਲ ਅਤੇ ਦੇਸੀ ਘਿਓ ਦਾ ਸੈਂਸ ਫੜਿਆ ਗਿਆ ਹੈ ਜੋ ਕਿ ਸਰਕਾਰ ਵਲੋਂ ਪਾਬੰਦੀਸ਼ੁਦਾ ਹੈ। ਇਸ ਮਾਮਲੇ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਇਹ ਵੀ ਕਿਹਾ ਕਿ ਫੈਕਟਰੀ ਅੰਦਰ ਪਏ ਸਾਰੇ ਸਮਾਨ ਨੂੰ ਜ਼ਬਤ ਕਰ ਲਿਆ ਗਿਆ ਹੈ।

—PTC News

Related Post