ਤਲਵੰਡੀ ਸਾਬੋ: ਹੋਸਟਲ 'ਚ ਫਾਹਾ ਲਗਾ ਕੇ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਛਾਇਆ ਮਾਤਮ

By  Jashan A December 23rd 2018 03:27 PM -- Updated: December 23rd 2018 03:29 PM

ਤਲਵੰਡੀ ਸਾਬੋ: ਹੋਸਟਲ 'ਚ ਫਾਹਾ ਲਗਾ ਕੇ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਛਾਇਆ ਮਾਤਮ,ਤਲਵੰਡੀ ਸਾਬੋ: ਸ਼ਬ ਡਵੀਜਨ ਤਲਵੰਡੀ ਸਾਬੋ ਵਿਖੇ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਦੀ ਇੱਕ ਵਿਦਿਆਰਥੀ ਨੇ ਹੋਸਲਟ ਵਿੱਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ,ਬੀ ਟੈਕ ਦੀ ਵਿਦਿਆਰਥਣ ਮਾਨਸਿਕ ਪ੍ਰੇਸਾਨ ਦੱਸੀ ਜਾ ਰਹੀ ਹੈ।

Talwandi Sabo : Girl hangs self in hostel room ਤਲਵੰਡੀ ਸਾਬੋ: ਹੋਸਟਲ 'ਚ ਫਾਹਾ ਲਗਾ ਕੇ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਛਾਇਆ ਮਾਤਮ

ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋ ਬਾਅਦ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਵਿਸ਼ਾਲਦੀਪ ਕੌਰ ਵਜੋਂ ਹੋਈ ਹੈ।

ਹੋਰ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸਾ: ਪੀੜਤ ਪਰਿਵਾਰਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਜੰਮ ਕੇ ਕੀਤੀ ਨਾਅਰੇਬਾਜ਼ੀ

ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਵਿਸ਼ਾਲਦੀਪ ਕੋਰ ਹੋਸਟਲ ਵਿੱਚ ਇੱਕ ਕਮਰੇ ਵਿੱਚ ਇੱਕਲੀ ਹੀਰਹਿੰਦੀ ਸੀ।ਜਿਸ ਦੇ ਦਿਮਾਗੀ ਪ੍ਰੇਸਾਨੀ ਦੀ ਦਵਾਈ ਵੀ ਪੀਜੀਆਈ ਤੋ ਚੱਲ ਰਹੀ ਸੀ। ਵਿਸ਼ਾਲਦੀਪ ਨੇ ਆਪਣੇ ਖੁਦਕੁਸੀ ਨੋਟ ਵਿੱਚ ਵੀ ਆਪਣੀ ਮੋਤ ਦਾ ਕਿਸੇ ਵੀ ਜਿੰਮੇਵਾਰ ਨਹੀ ਦੱਸਿਆਂ ਤੇ ਆਪਣੇ ਖ਼ੁਦਕੁਸ਼ੀ ਦਾ ਕਰਨ ਦਿਮਾਗੀ ਪ੍ਰੇਸਾਨੀ ਦੱਸਿਆਂ ਹੈ।

Talwandi Sabo : Girl hangs self in hostel room ਤਲਵੰਡੀ ਸਾਬੋ: ਹੋਸਟਲ 'ਚ ਫਾਹਾ ਲਗਾ ਕੇ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ 'ਚ ਛਾਇਆ ਮਾਤਮ

ਵਿਦਿਆਰਥਣ ਦੀ ਖ਼ੁਦਕੁਸ਼ੀ ਨੂੰ ਲੈ ਕੇ ਹੋਸਟਲ ਦੇ ਵਿਦਿਆਰਥੀਆਂ ਵਿੱਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ ਜਦੋ ਕਿ ਵਿਸ਼ਾਲਦੀਪ ਦੇ ਮਾਪੇ ਵੀ ਉਸ ਦੀ ਮੋਤ ਕਰਕੇ ਸਦਮੇ ਵਿੱਚ ਹਨ।ਵਿਸ਼ਾਲਦੀਪ ਦੇ ਪਿਤਾ ਨੇ ਦੱਸਿਆਂ ਕਿ ਉਸ ਦੀ ਦਵਾਈ ਪੀਜੀਆਈ ਤੋ ਚੱਲ ਰਹੀ ਸੀ।

-PTC News

Related Post