ਬਠਿੰਡਾ ਦੇ ਪਿੰਡ ਘੁੱਦਾ ਨੇੜੇ ਇੱਕ ਟਰਾਲੇ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ , ਨੌਜਵਾਨ ਦੀ ਮੌਤ

By  Shanker Badra December 14th 2019 09:10 AM -- Updated: December 14th 2019 09:13 AM

ਬਠਿੰਡਾ ਦੇ ਪਿੰਡ ਘੁੱਦਾ ਨੇੜੇ ਇੱਕ ਟਰਾਲੇ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ , ਨੌਜਵਾਨ ਦੀ ਮੌਤ:ਬਠਿੰਡਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਠਿੰਡਾ ਦੇ ਪਿੰਡ ਘੁੱਦਾ ਤੋਂ ਸਾਹਮਣੇ ਆਇਆ ਹੈ। ਜਿੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ।

Bathinda Village Ghudda Road Accident , Young man Death ਬਠਿੰਡਾ ਦੇ ਪਿੰਡ ਘੁੱਦਾ ਨੇੜੇ ਇੱਕ ਟਰਾਲੇ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ , ਨੌਜਵਾਨ ਦੀ ਮੌਤ

ਮਿਲੀ ਜਾਣਕਾਰੀ ਅਨੁਸਾਰ ਪਿੰਡ ਘੁੱਦਾ ਕੋਲ ਇੱਕ ਟਰਾਲੇ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਹੈ। ਇਸ ਹਾਦਸੇ ਵਿੱਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।

 Bathinda Village Ghudda Road Accident , Young man Death ਬਠਿੰਡਾ ਦੇ ਪਿੰਡ ਘੁੱਦਾ ਨੇੜੇ ਇੱਕ ਟਰਾਲੇ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ , ਨੌਜਵਾਨ ਦੀ ਮੌਤ

ਇਸ ਦੌਰਾਨ ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਥਾਣਾ ਨੰਦਗੜ੍ਹ ਵਿੱਚ ਟਰੱਕ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ ਅਤੇ ਆਰੋਪੀ ਦੀ ਭਾਲ ਜਾਰੀ ਹੈ।

-PTCNews

Related Post