ਇੱਕ ਆਈ.ਏ.ਐੱਸ ਦੀ ਤੇਜ਼ ਰਫ਼ਤਾਰ ਗੱਡੀ ਦਾ ਕਹਿਰ , ਬੇਕਾਬੂ ਕਾਰ ਨੇ 2 ਲੋਕਾਂ ਦੀ ਲਈ ਜਾਨ

By  Shanker Badra April 27th 2019 08:34 PM

ਇੱਕ ਆਈ.ਏ.ਐੱਸ ਦੀ ਤੇਜ਼ ਰਫ਼ਤਾਰ ਗੱਡੀ ਦਾ ਕਹਿਰ , ਬੇਕਾਬੂ ਕਾਰ ਨੇ 2 ਲੋਕਾਂ ਦੀ ਲਈ ਜਾਨ:ਭੁੱਚੋ ਮੰਡੀ : ਬਠਿੰਡਾ ਦੇ ਪਿੰਡ ਲਹਿਰਾ ਬੇਗਾ ਵਿਖੇ ਆਈ.ਏ.ਐੱਸ ਦੀ ਤੇਜ਼ ਰਫ਼ਤਾਰ ਗੱਡੀ ਨੇ ਸੜਕ ਕਿਨਾਰੇ ਖੜੇ ਦੋ ਵਿਅਕਤੀਆਂ ਨੂੰ ਦਰੜ ਦਿੱਤਾ ਹੈ।ਜਾਣਕਾਰੀ ਅਨੁਸਾਰ ਇਹ ਗੱਡੀ ਹਰਜੀਤ ਸਿੰਘ ਡਵੀਜ਼ਨ ਕਮਿਸ਼ਨਰ ਫ਼ਰੀਦਕੋਟ ਦੀ ਸੀ।ਮ੍ਰਿਤਕ ਉਮੇਸ਼ ਕੁਮਾਰ ਵਾਸੀ ਬਠਿੰਡਾ ਹਰਭਜਨ ਇੰਸਟੀਚਿਊਟ ਲਹਿਰਾ ਬੇਗਾ ਵਿੱਚ ਬਤੌਰ ਮਾਲੀ ਕੰਮ ਕਰ ਰਿਹਾ ਸੀ।

Bathinda Village Lehra Bega Road Accident , 2 Death
ਇੱਕ ਆਈ.ਏ.ਐੱਸ ਦੀ ਤੇਜ਼ ਰਫ਼ਤਾਰ ਗੱਡੀ ਦਾ ਕਹਿਰ , ਬੇਕਾਬੂ ਕਾਰ ਨੇ 2 ਲੋਕਾਂ ਦੀ ਲਈ ਜਾਨ

ਮਿਲੀ ਜਾਣਕਾਰੀ ਅਨੁਸਾਰ ਆਈ.ਏ.ਐੱਸ ਤੇਜ਼ ਰਫ਼ਤਾਰ ਗੱਡੀ ਵਿੱਚ ਰਾਮਪੁਰਾ ਤੋਂ ਬਠਿੰਡਾ ਵੱਲ ਜਾ ਰਹੀ ਸੀ।ਇਸ ਦੌਰਾਨ ਪਿੰਡ ਲਹਿਰਾ ਬੇਗਾ ਵਿਖੇ ਦੋ ਵਿਅਕਤੀਆਂ ਨੂੰ ਦਰੜ ਦਿੱਤਾ ਹੈ।ਜਿੰਨਾਂ 'ਚੋਂ ਉਮੇਸ਼ ਰਾਮ ਬਠਿੰਡਾ ਦੀ ਮੌਕੇ ਤੇ ਹੋਈ ਮੌਤ ਅਤੇ ਸੁਰਜੀਤ ਸਿੰਘ ਵਾਸੀ ਲਹਿਰਾ ਬੇਗਾ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

Bathinda Village Lehra Bega Road Accident , 2 Death
ਇੱਕ ਆਈ.ਏ.ਐੱਸ ਦੀ ਤੇਜ਼ ਰਫ਼ਤਾਰ ਗੱਡੀ ਦਾ ਕਹਿਰ , ਬੇਕਾਬੂ ਕਾਰ ਨੇ 2 ਲੋਕਾਂ ਦੀ ਲਈ ਜਾਨ

ਇਸ ਘਟਨਾ ਮਗਰੋਂ ਕਮਿਸ਼ਨਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।ਇਸ ਤੋਂ ਬਾਅਦ ਭੜਕੇ ਲੋਕਾਂ ਨੇ ਲਾਸ਼ ਨੂੰ ਨੈਸ਼ਨਲ ਹਾਈਵੇ ਬਠਿੰਡਾ- ਚੰਡੀਗੜ੍ਹ ਉੱਪਰ ਰੱਖ ਕੇ ਜਾਮ ਲਗਾ ਦਿੱਤਾ ਹੈ।ਉਨ੍ਹਾਂ ਦੋਸ਼ ਲਗਾਇਆ ਹੈ ਕਿ ਆਈ.ਏ.ਐੱਸ ਦੀ ਸ਼ਰਾਬ ਪੀਤੀ ਹੋਈ ਸੀ।

-PTCNews

Related Post